ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਅਪ੍ਰੈਲ 'ਚ ਥੋਕ ਮਹਿੰਗਾਈ ਸੂਚਕ ਅੰਕ ਦੁੱਗਣੇ ਤੋਂ ਜ਼ਿਆਦਾ ਵਧ ਕੇ 8.3 ਫ਼ੀਸਦੀ ਹੋ ਗਿਆ ਹੈ ਜੋ ਕਿ ਪਿਛਲੇ ਸਾਢੇ 3 ਸਾਲ ਦਾ ਸਭ ਤੋਂ ਉੱਚਾ ਪੱਧਰ ਹੈ | ਮਾਰਚ 'ਚ ਮਹਿੰਗਾਈ ਸੂਚਕ ਅੰਕ 3.88 ਫ਼ੀਸਦੀ ਸੀ | ਵਣਜ ਮੰਤਰਾਲੇ ਵਲੋਂ ਵੀਰਵਾਰ ਨੂੰ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕਰਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ | ਅੰਕੜਿਆਂ ਮੁਤਾਬਿਕ ਰੋਜ਼ਾਨਾ ਦੀ ਜ਼ਰੂਰਤ ਵਾਲੇ ਸਾਮਾਨਾਂ ਦੀ ਮਹਿੰਗਾਈ 6.36 ਫ਼ੀਸਦੀ ਤੋਂ ਵਧ ਕੇ 9.17 ਫ਼ੀਸਦੀ ਹੋ ਗਈ ਹੈ | ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ 1.85 ਫ਼ੀਸਦੀ ਤੋਂ ਵਧ ਕੇ 1.98 ਫ਼ੀਸਦੀ 'ਤੇ ਪਹੁੰਚ ਗਈ ਹੈ | ਸਭ ਤੋਂ ਵੱਧ ਵਾਧਾ ੲੀਂਧਨ ਦੀਆਂ ਕੀਮਤਾਂ 'ਚ ਦਰਜ ਕੀਤਾ ਗਿਆ ਹੈ ਜਿਥੇ ੲੀਂਧਨ ਅਤੇ ਊਰਜਾ ਦੀ ਥੋਕ ਮਹਿੰਗਾਈ 1.05 ਫ਼ੀਸਦੀ ਤੋਂ ਵਧ ਕੇ 24.71 ਫ਼ੀਸਦੀ ਹੋ ਗਈ ਹੈ ਜਦਕਿ ਉਸਾਰੀ ਉਤਪਾਦਾਂ ਦੀ ਥੋਕ ਮਹਿੰਗਾਈ ਦਰ 3.39 ਫ਼ੀਸਦੀ ਤੋਂ ਵਧ ਕੇ 4.62 ਫ਼ੀਸਦੀ ਹੋ ਗਈ ਹੈ | ਥੋਕ ਮਹਿੰਗਾਈ ਵਧਣ ਦਾ ਸਿੱਧਾ ਅਸਰ ਆਉਣ ਵਾਲੇ ਸਮੇਂ 'ਚ ਰਿਟੇਲ ਬਾਜ਼ਾਰ 'ਤੇ ਪਵੇਗਾ ਜਿਸ 'ਚ ਆਵਾਜਾਈ, ਕਿਸਾਨਾਂ, ਗੈਸ ਸਮੇਤ ਕਈ ਜ਼ਰੂਰੀ ਸਾਮਾਨ ਮਹਿੰਗੇ ਹੋ ਸਕਦੇ ਹਨ |
ਭਾਰਤ 'ਚ ਥੋਕ ਮਹਿੰਗਾਈ ਦਰ 'ਚ ਇਕ ਮਹੀਨੇ 'ਚ ਦੁੱਗਣੇ ਤੋਂ ਜ਼ਿਆਦਾ ਵਾਧਾ <br/>
ਅਜੀਤ ਡੈਸਕ
15-05-2026