ਜਲੰਧਰ, 14 ਮਈ (ਜਤਿੰਦਰ ਪੰਮੀ)-ਬੀ.ਐਸ.ਐਫ. ਚੌਕ ਸਥਿਤ ਬੀ.ਐਸ.ਐਫ. ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਮੁੱਖ ਗੇਟ ਦੇ ਬਾਹਰ 5 ਮਈ ਦੀ ਸ਼ਾਮ ਨੂੰ ਐਕਟਿਵਾ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਜੀਰਕਪੁਰ ਤੋਂ ਕਾਬੂ ਕੀਤਾ ਹੈ¢ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜਾਂਚ ਟੀਮਾਂ ਨੂੰ ਸ਼ੱਕੀ ਕਾਰ ਬਾਰੇ ਜਾਣਕਾਰੀ ਮਿਲੀ ਸੀ, ਇਸ 'ਤੇ ਪੁਲਿਸ ਨੇ ਇੰਟੈਲੀਜੈਂਸ ਦੀਆਂ ਟੀਮਾਂ ਨਾਲ ਮਿਲ ਕੇ ਕਾਰ ਦਾ ਪਿੱਛਾ ਕਰਕੇ ਬੀਤੇ ਕੱਲ੍ਹ ਉਸਨੂੰ ਜ਼ੀਰਕਪੁਰ ਤੋਂ ਗਿ੍ਫ਼ਤਾਰ ਕਰ ਲਿਆ¢ ਸੂਤਰਾਂ ਮੁਤਾਬਕ ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਕਾਬੂ ਕੀਤੇ ਗਏ ਸ਼ੱਕੀ ਨੇ ਹੀ ਬੀ.ਐਸ.ਐਫ. ਹੈੱਡਕੁਆਰਟਰ ਦੇ ਬਾਹਰ ਡਲਿਵਰੀਮੈਨ ਦੀ ਐਕਟਿਵਾ ਵਿਚ ਵਿਸਫੋਟਕ ਪਦਾਰਥ ਰੱਖਿਆ ਸੀ¢ ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਲੈ ਆਂਦਾ ਹੈ ਤੇ ਹੋਰ ਪੁੱਛਗਿੱਛ ਲਈ ਸਵੇਰੇ ਉਸ ਦਾ ਰਿਮਾਂਡ ਲਿਆ ਜਾ ਸਕਦਾ ਹੈ¢ ਪੁਲਿਸ ਮੁਲਜ਼ਮ ਕੋਲੋਂ ਅੰਮਿ੍ਤਸਰ ਵਿਖੇ ਆਰਮੀ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ¢ ਫਿਲਹਾਲ ਮੁਲਜ਼ਮ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਹੈ¢ ਇਹ ਵੀ ਪਤਾ ਲੱਗਿਆ ਹੈ ਜਾਂਚ ਟੀਮਾਂ ਨੇ ਇਸ ਮਾਮਲੇ ਵਿਚ ਹੋਰ 14 ਦੇ ਕਰੀਬ ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ, ਜਿਹੜੇ ਪਾਕਿਸਤਾਨ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਨਾਲ ਜੁੜੇ ਹੋਏ ਹਨ¢ ਇਨ੍ਹਾਂ ਵਿਚ ਇਕ ਲੜਕੀ ਵੀ ਦੱਸੀ ਜਾ ਰਹੀ ਹੈ¢ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡੀ.ਜੀ.ਪੀ. ਗੌਰਵ ਯਾਦਵ ਇਸ ਮਾਮਲੇ ਵਿਚ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਗਿ੍ਫ਼ਤਾਰ ਕੀਤੇ ਧਮਾਕੇ ਦੇ ਸ਼ੱਕੀ ਬਾਰੇ ਖੁਲਾਸਾ ਕਰ ਸਕਦੇ ਹਨ ¢ ਇਸ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀਆਂ ਸੰਪਰਕ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ¢