24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਿੱਸੇਦਾਰਾਂ ਤੋਂ ਦੁਖੀ ਕਾਰੋਬਾਰੀ ਵਲੋਂ ਖੁਦਕੁਸ਼ੀ

ਅਜੀਤ ਡੈਸਕ 18-05-2026
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਜਮਾਲਪੁਰ ਦੇ ਜੀ.ਕੇ. ਇਸਟੇਟ ਦੇ ਰਹਿਣ ਵਾਲੇ 42 ਸਾਲਾ ਕਾਰੋਬਾਰੀ ਅਮਿਤ ਕੁਮਾਰ ਅਗਰਵਾਲ ਨੇ ਸਾਂਝੇਦਾਰਾਂ ਦੀ ਕਥਿਤ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਨੀਲੋਂ ਪੁਲ ਤੋਂ ਨਹਿਰ ਵਿਚ ਛਲਾਂਗ ਲਗਾ ਦਿੱਤੀ | ਉਸਦੀ ਲਾਸ਼ ਦੋਰਾਹਾ ਦੇ ਨਜ਼ਦੀਕ ਪਿੰਡ ਗੁਰਥਲੀ ਕੋਲੋਂ ਬਰਾਮਦ ਹੋਈ ਹੈ | ਮਿ੍ਤਕ ਦੇ ਭਰਾ ਵਿਵੇਕ ਅਗਰਵਾਲ ਅਨੁਸਾਰ ਉਨ੍ਹਾਂ ਦੇ ਫੁੱਫੜ ਦੀ ਮੌਤ ਤੋਂ ਬਾਅਦ ਦੂਜੀ ਧਿਰ (ਮਾਸੀ ਦਾ ਲੜਕਾ ਗੋਲੂ ਅਤੇ ਦੀਪਕ ਗੋਇਲ) ਉਨ੍ਹਾਂ ਦੇ ਸਾਂਝੇ ਕਰਿਆਨੇ ਤੇ ਪ੍ਰਾਪਰਟੀ ਦੇ ਕਾਰੋਬਾਰ 'ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸਨ | ਅਮਿਤ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਦੋ ਵੀਡੀਓ ਬਣਾ ਕੇ ਪਰਿਵਾਰ ਨੂੰ ਭੇਜੀਆਂ, ਜਿਸ ਵਿਚ ਉਸ ਨੇ ਆਪਣੀ ਮਾਨਸਿਕ ਪਰੇਸ਼ਾਨੀ ਦਾ ਦੁੱਖ ਜ਼ਾਹਿਰ ਕੀਤਾ ਸੀ | ਪੁਲਿਸ ਅਧਿਕਾਰੀ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਦੀ ਦਰਖ਼ਾਸਤ ਅਤੇ ਵੀਡੀਓ ਸਬੂਤ ਦੇ ਆਧਾਰ 'ਤੇ ਦੀਪਕ ਗੋਇਲ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੇ ਵੀਡੀਓ ਕਬਜ਼ੇ ਵਿਚ ਲੈ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ |

ਪਿਛਲੀ ਖ਼ਬਰ ਪੰਜਾਬ 'ਚ ਗਰਮੀ ਵਧਣ ਕਾਰਨ ਮਿੱਟੀ ਦੇ ਘੜੇ ਅਤੇ ਕੈਪਰਾਂ ਦੀ ਮੰਗ ਵਧੀ ਅਗਲੀ ਖ਼ਬਰ ਭਗਵੰਤ ਮਾਨ ਅੱਜ ਪੰਜਾਬ ਨੰੂ ਬਿਜਲੀ ਖੰਭਾ ਰਹਿਤ ਕਰਨ ਦੇ ਪ੍ਰਾਜੈਕਟ ਦਾ ਕਰਨਗੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।