25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਗਤ ਮੰਡੀ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਭਾਰੂ, ਭਾਜਪਾ ਅਤੇ ਕਾਂਗਰਸ ਦਾ ਪੱਤਾ ਸਾਫ਼

ਅਜੀਤ ਡੈਸਕ 18-05-2026

ਸੰਗਤ ਮੰਡੀ, 17 ਮਈ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਦੀਆਂ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਪਹਿਲੀ ਨਜ਼ਰੇ ਹੀ ਭਾਰੂ ਦਿਖਾਈ ਦੇਣ ਲੱਗਾ ਹੈ, ਜਦੋਂਕਿ ਇਥੇ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ 'ਚ ਨਾਂ ਹੋਣ ਕਾਰਨ ਦੋਵੇਂ ਪਾਰਟੀਆਂ ਦਾ ਪੱਤਾ ਬਿਲਕੁਲ ਸਾਫ਼ ਹੋ ਗਿਆ ਹੈ | ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਤੱਕ ਨਗਰ ਕੌਂਸਲ ਸੰਗਤ ਦੇ ਕੁਲ 9 ਵਾਰਡਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ ਦੇ ਪਾਰਟੀ ਸਮਰਥਕ 23 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ 6 ਉਮੀਦਵਾਰਾਂ ਸਣੇ ਕੁੱਲ 29 ਉਮੀਦਵਾਰਾਂ ਨੇ ਕਾਗਜ਼ ਭਰੇ ਸਨ ਪ੍ਰੰਤੂ ਭਾਜਪਾ ਅਤੇ ਕਾਂਗਰਸ ਸਮੇਤ ਹੋਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ | ਉਨ੍ਹਾਂ ਦੱਸਿਆ ਕਿ 9 ਵਾਰਡਾਂ 'ਚੋਂ 4,5,7 ਅਤੇ 8 ਨੰਬਰ ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋਣੇ ਤੈਅ ਹੋ ਗਏ ਹਨ, ਕਿਉਂਕਿ ਉਨ੍ਹਾਂ ਦੇ ਮੁਕਾਬਲੇ ਵਿਰੋਧੀ ਉਮੀਦਵਾਰ ਮੈਦਾਨ 'ਚ ਹੀ ਨਹੀਂ ਉੱਤਰ ਸਕੇ | ਉਨ੍ਹਾਂ ਦੱਸਿਆ ਕਿ 19 ਮਈ ਨੂੰ ਕਾਗਜ਼ ਵਾਪਸੀ ਦੇ ਦਿਨ ਉਕਤ ਚਾਰੇ ਵਾਰਡਾਂ ਦੇ ਉਮੀਦਵਾਰ ਜੇਤੂ ਐਲਾਨੇ ਜਾਣਗੇ ਤੇ 26 ਮਈ ਨੂੰ ਵੋਟਾਂ ਸਿਰਫ਼ 5 ਜਾਂ ਇਸ ਤੋਂ ਵੀ ਘੱਟ ਵਾਰਡਾਂ ਲਈ ਪੈਣ ਦੀ ਸੰਭਾਵਨਾ ਬਣ ਗਈ ਹੈ | ਇਥੋਂ ਦੇ ਵਾਰਡ ਨੰਬਰ 6 'ਚ ਸਭ ਤੋਂ ਵੱਧ ਰੋਚਕ ਮੁਕਾਬਲੇ ਹੋਣ ਦੀ ਸੰਭਾਵਨਾ ਬਣ ਗਈ ਹੈ, ਜਿਥੋਂ 8 ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕਰਕੇ ਚੋਣ ਮੈਦਾਨ 'ਚ ਆਉਣ ਦਾ ਫੈਸਲਾ ਲਿਆ ਗਿਆ ਹੈ, ਜਦੋਂ ਕਿ ਵਾਰਡ ਨੰਬਰ 1, 2, 3, 4 ਅਤੇ 9 ਵਿਚ 3-3 ਉਮੀਦਵਾਰ, ਵਾਰਡ ਨੰਬਰ 5, 7 ਅਤੇ 8 ਵਿਚ 2-2 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ 'ਚ ਉੱਤਰ ਰਹੇ ਹਨ |

ਪਿਛਲੀ ਖ਼ਬਰ ਮੁੱਖ ਚੋਣ ਅਫ਼ਸਰ ਦਫ਼ਤਰ ਚੰਡੀਗੜ੍ਹ ਵਿਖੇ ਸਰਬਜੀਤ ਸਿੰਘ ਪਦ ਉੱਨਤੀ ਉਪਰੰਤ ਚੋਣ ਅਫ਼ਸਰ ਤਾਇਨਾਤ <br/> ਅਗਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਨਾਂਅ 'ਤੇ ਤਸਵੀਰਾਂ ਦੀ ਵਪਾਰਕ ਵਰਤੋਂ ਸੰਬੰਧੀ ਚਿਤਾਵਨੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।