23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

32 ਸਾਲ ਪਹਿਲਾਂ ਪਰਿਵਾਰ ਤੋਂ ਵਿਛੜੇ ਨੂੰ ਪਿੰਗਲਵਾੜਾ ਸੰਸਥਾ ਨੇ ਮਿਲਾਇਆ <br/>

ਅਜੀਤ ਡੈਸਕ 20-05-2026

ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ 32 ਸਾਲ ਪਹਿਲਾਂ ਪਰਿਵਾਰ ਤੋਂ ਵਿਛੜੇ ਵਿਅਕਤੀ ਨੂੰ ਅੱਜ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ | ਇਸ ਦੌਰਾਨ ਪਿੰਗਲਵਾੜਾ ਦੇ ਮੀਤ ਪ੍ਰਧਾਨ ਡਾ: ਜਗਦੀਪਕ ਸਿੰਘ ਅਤੇ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਨੇ ਦੱਸਿਆ ਕਿ 32 ਸਾਲ ਪਹਿਲਾਂ ਘਰੋਂ ਰੋਟੀ ਦੀ ਤਲਾਸ਼ ਵਿਚ ਸੰਤੋਸ਼ ਕੁਮਾਰ ਝਾਅ ਬਿਹਾਰ ਤੋਂ ਗੁਜਰਾਤ ਗਿਆ ਸੀ ਪਰ ਕੁਝ ਹੀ ਦਿਨਾਂ ਬਾਅਦ ਉਸ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਗਿਆ ਅਤੇ ਉਥੋਂ ਲਾਪਤਾ ਹੋ ਗਿਆ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2 ਅਕਤੂਬਰ 2025 ਨੂੰ ਸੰਤੋਸ਼ ਕੁਮਾਰ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ ਨੂੰ ਲਾਵਾਰਸ ਹਾਲਤ ਵਿਚ ਪਿੰਗਲਵਾੜਾ ਵਿਖੇ ਦਾਖ਼ਲ ਕੀਤਾ ਗਿਆ | ਉਸ ਵੇਲੇ ਮਰੀਜ਼ ਸਰੀਰਕ ਤੌਰ 'ਤੇ ਕਮਜ਼ੋਰ ਸੀ ਅਤੇ ਤੁਰਨ-ਫਿਰਨ ਵਿਚ ਅਸਮਰੱਥ ਸੀ | ਇਲਾਜ ਹੋਣ ਤੋਂ ਬਾਅਦ ਜਦੋਂ ਉਸ ਨਾਲ ਬਾਰ-ਬਾਰ ਗੱਲਬਾਤ ਕੀਤੀ ਗਈ ਤਾਂ ਮਰੀਜ਼ ਨੇ ਆਪਣੇ ਘਰ ਦਾ ਪਤਾ ਹਰੀਹਰਪੁਰ, ਜ਼ਿਲ੍ਹਾ ਦਰਭੰਗਾ (ਬਿਹਾਰ) ਦੱਸਿਆ, ਜਿੱਥੇ ਸੰਪਰਕ ਕਰਨ 'ਤੇ ਉਸਦੇ ਚਚੇਰੇ ਭਰਾ ਸੁਰਜੀਤ ਕੁਮਾਰ ਝਾਅ ਤੇ ਰਣਜੀਤ ਕੁਮਾਰ ਝਾਅ ਪਿੰਗਲਵਾੜਾ ਸੰਸਥਾ 'ਚ ਉਸ ਨੂੰ ਲੈਣ ਲਈ ਪਹੁੰਚੇ | ਉਨ੍ਹਾਂ ਪਿੰਗਲਵਾੜਾ ਸੰਸਥਾ ਦਾ ਧੰਨਵਾਦ ਕੀਤਾ | ਇਸ ਮੌਕੇ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱਤਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ ਵੀ ਮੌਜੂਦ ਸਨ |

ਪਿਛਲੀ ਖ਼ਬਰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ 2 ਨੌਜਵਾਨ ਕਾਬੂ 2 ਹੈਾਡ ਗ੍ਰਨੇਡ ਬਰਾਮਦ <br/> ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।