23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਖਾਲੀ ਅਸਾਮੀਆਂ ਦੀ ਸਹੀ ਵੰਡ ਨਾ ਹੋਣ ਕਾਰਨ ਅੰਗਰੇਜ਼ੀ ਵਿਸ਼ੇ ਦੇ ਹਜ਼ਾਰਾਂ ਅਧਿਆਪਕ ਸਾਲਾਂ ਤੋਂ ਗ੍ਰਹਿ ਜ਼ਿਲਿ੍ਹਆਂ ਤੋਂ ਦੂਰ

ਅਜੀਤ ਡੈਸਕ 20-05-2026

ਬਠਿੰਡਾ, 19 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਅੰਗਰੇਜ਼ੀ ਵਿਸ਼ੇ ਦੇ ਹਜ਼ਾਰਾਂ ਅਧਿਆਪਕ ਖਾਲੀ ਅਸਾਮੀਆਂ ਦੀ ਸਹੀ ਵੰਡ ਨਾ ਹੋਣ ਕਾਰਨ ਹਰ ਸਾਲ ਬਦਲੀ ਪ੍ਰਕਿਰਿਆ ਤੋਂ ਵਾਂਝੇ ਰਹਿ ਰਹੇ ਹਨ ਤੇ ਉਹ ਇਹ ਸੰਤਾਪ ਪਿਛਲੇ ਕਈ ਸਾਲਾਂ ਤੋਂ ਹੰਢਾ ਰਹੇ ਹਨ | ਇਸ ਨੀਤੀ ਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪੈ ਰਿਹਾ ਹੈ, ਕਿਉਂਕਿ ਕਈ ਸਕੂਲ ਵਿਸ਼ਾ ਮਾਹਿਰ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ | ਇਸ ਕਾਰਨ ਬਹੁਤ ਸਾਰੇ ਅਧਿਆਪਕ ਪਿਛਲੇ ਪੰਜ ਸਾਲਾਂ ਤੋਂ 200 ਤੋਂ 250 ਕਿਲੋਮੀਟਰ ਦੂਰ ਸਰਹੱਦੀ ਖੇਤਰਾਂ ਵਿਚ ਸੇਵਾ ਨਿਭਾਉਣ ਲਈ ਮਜ਼ਬੂਰ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਅÏਰਤ ਅਧਿਆਪਕਾਂ ਦੀ ਹੈ ਤੇ ਉਨ੍ਹਾਂ ਨੂੰ ਪਰਿਵਾਰਕ ਅਤੇ ਸਮਾਜਿਕ ਪੱਧਰ 'ਤੇ ਹੋਰ ਵੱਧ ਮੁਸ਼ਕਿਲ ਝੱਲਣੀ ਪੈ ਰਹੀ ਹੈ | ਇਸ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਦਾ ਕਹਿਣਾ ਸੀ ਕਿ ਪਿਛਲੇ ਇਕ ਦਹਾਕੇ ਦੌਰਾਨ ਮਾਸਟਰ ਕਾਡਰ ਦੀ ਵੱਡੀ ਭਰਤੀ ਸਰਹੱਦੀ ਜ਼ਿਲਿ੍ਹਆਂ ਵਿਚ ਕੀਤੀ ਗਈ, ਜਿੱਥੇ ਅਧਿਆਪਕਾਂ ਲਈ ਪਹਿਲੇ ਤਿੰਨ ਸਾਲ ਬਦਲੀ ਨਾ ਹੋਣ ਦੀ ਸ਼ਰਤ ਵੀ ਲਾਗੂ ਰਹੀ ਪਰ ਅੰਗਰੇਜ਼ੀ ਵਿਸ਼ੇ ਦੀਆਂ ਅਸਾਮੀਆਂ ਨੂੰ ਗੈਰ-ਸਰਹੱਦੀ ਜ਼ਿਲਿ੍ਹਆਂ ਵਿਚ ਹੋਰ ਵਿਸ਼ਿਆਂ ਦੇ ਮੁਕਾਬਲੇ ਅਨੁਪਾਤਕ ਤੌਰ 'ਤੇ ਨਹੀਂ ਦਿੱਤਾ ਗਿਆ, ਜਿਸ ਕਾਰਨ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਬਦਲੀਆਂ ਨੂੰ ਤਰਸ ਰਹੇ ਹਨ | ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ਨੂੰ ਸਾਰੇ ਜ਼ਿਲਿ੍ਹਆਂ 'ਚ ਤਰਕਸੰਗਤ ਢੰਗ ਨਾਲ ਵੰਡਿਆ ਜਾਵੇ ਤਾਂ ਜੋ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਵੀ ਬਦਲੀ ਦਾ ਬਰਾਬਰ ਮੌਕਾ ਮਿਲ ਸਕੇ, ਨਹੀਂ ਤਾਂ ਉਨ੍ਹਾਂ ਦੀ ਜਥੇਬੰਦੀ ਇੰਨ੍ਹਾਂ ਅਧਿਆਪਕਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ |

ਪਿਛਲੀ ਖ਼ਬਰ ਭਾਜਪਾ ਦੇ ਉਮੀਦਵਾਰਾਂ ਦੇ ਥੋਕ ਵਿਚ ਕਾਗਜ਼ ਰੱਦ ਕਰਨਾ ਲੋਕਤੰਤਰ ਦਾ ਘਾਣ-ਸੁਨੀਲ ਜਾਖੜ <br/> ਅਗਲੀ ਖ਼ਬਰ ਪੰਜਾਬ 'ਚ 26 ਹਜ਼ਾਰ ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਕੰਮ ਜਲਦ ਹੋਣਗੇ ਪੂਰੇ-ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।