13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ 'ਚ 26 ਹਜ਼ਾਰ ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਕੰਮ ਜਲਦ ਹੋਣਗੇ ਪੂਰੇ-ਬਿੱਟੂ

ਅਜੀਤ ਡੈਸਕ 20-05-2026

ਕਿਹਾ, ਸੂਬਾ ਦਾ ਪੈਸਾ ਲੁੱਟਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਹੀਂ ਬਖ਼ਸ਼ਣਗੇ
ਧੂਰੀ, 19 ਮਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਧੂਰੀ ਵਿਖੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਕੀਮਤ 'ਤੇ ਨਹੀਂ ਬਖ਼ਸ਼ਣਗੇ | ਉਨ੍ਹਾਂ ਸੰਗਰੂਰ ਦੇ ਐਸ.ਐਸ.ਪੀ. ਡਿਪਟੀ ਕਮਿਸ਼ਨਰ ਐਸ.ਡੀ.ਐਮ. ਅਤੇ ਕਾਰਜ ਸਾਧਕ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਅਧਿਕਾਰੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੀ ਗੱਲ ਕੀਤੀ ਤਾਂ ਇਸ ਦੇ ਖ਼ਮਿਆਜ਼ੇ ਭੁਗਤਣੇ ਪੈਣਗੇ | ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਇਸ 'ਤੇ ਪ੍ਰਸ਼ਾਸਨਿਕ ਨਾਕਾਮੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ ਲਗਾਏ | ਆਪਣੇ ਦੌਰੇ ਦੌਰਾਨ ਤਪਦੀ ਗਰਮੀ ਵਿਚ ਬੇਨੜਾ ਪਿੰਡ ਦੇ ਵਸਨੀਕਾਂ ਨੇ ਸ਼੍ਰੀ ਬਿੱਟੂ ਨੂੰ ਰਸਤੇ ਵਿਚ ਰੋਕ ਕੇ ਪਿੰਡ ਵਿਚ ਵਿਕਾਸ ਕਾਰਜਾਂ ਦੀ ਘਾਟ ਬਾਰੇ ਗੰਭੀਰ ਚਿੰਤਾ ਜਤਾਈ | ਪਿੰਡ ਵਾਸੀਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿਚ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸਿੱਖਿਆ ਤੇ ਸਿਹਤ ਵਰਗੇ ਬਹੁਤ ਮਹੱਤਵਪੂਰਨ ਖੇਤਰਾਂ ਵਿਚ ਕੋਈ ਵੀ ਤਸੱਲੀਬਖ਼ਸ਼ ਕੰਮ ਨਹੀਂ ਕੀਤਾ ਗਿਆ | ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸ਼੍ਰੀ ਬਿੱਟੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਪਿੰਡ ਵਿਚ ਵਿਕਾਸ ਕਾਰਜ ਸ਼ੁਰੂ ਕਰਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ | ਬਿੱਟੂ ਨੇ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੀ ਕੜੀ ਨਿੰਦਾ ਕੀਤੀ ਅਤੇ ਇਸ ਨੰੂ ਲੋਕਤੰਤਰ 'ਤੇ ਸਿੱਧਾ ਹਮਲਾ ਕਰਾਰ ਦਿੱਤਾ | ਧੂਰੀ ਵਿਚ ਬਦਲਾਅ ਦਾ ਸੱਦਾ ਦਿੰਦਿਆਂ ਕੇਂਦਰੀ ਮੰਤਰੀ ਨੇ ਲੋਕਾਂ ਨੂੰ ਭਾਜਪਾ ਸਮਰਪਿਤ ਨਗਰ ਕੌਂਸਲ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ | ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਰਾਜ ਵਿਚ ਲਗਭਗ 26,000 ਕਰੋੜ ਦੀਆਂ ਰੇਲਵੇ ਪਰਿਯੋਜਨਾਵਾਂ 'ਤੇ ਕੰਮ ਚੱਲ ਰਿਹਾ ਹੈ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਪ੍ਰੋਫੈਸਰ ਓਾਕਾਰ ਸਿੰਘ, ਜਗਦੇਵ ਜਿੰਦਲ ਜੱਗਾ, ਅਮਨ ਪੂਣੀਆਂ, ਸਤਵੰਤ ਸਿੰਘ ਪੂਨੀਆ ਰਣਦੀਪ ਸਿੰਘ ਦਿਓਲ ਅਸ਼ਵਨੀ ਕੁਮਾਰ ਮਿੱਠੂ, ਬਰਜੇਸ਼ਵਰ ਗੋਇਲ, ਸਿਧਾਰਥ ਕਾਂਸਲ ਬਾਸੂਦੇਵ ਆਰੀਆ, ਪ੍ਰਦੀਪ ਗਰਗ ਭੁਪੇਸ਼ ਕੁਮਾਰ, ਆਸ਼ੀਸ਼ ਕੁਮਾਰ, ਸੋਨੀ ਵਾਂਗਰੂ ਮੋਨੂੰ ਕਾਂਸਲ ਆਦਿ ਭਾਜਪਾ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਖਾਲੀ ਅਸਾਮੀਆਂ ਦੀ ਸਹੀ ਵੰਡ ਨਾ ਹੋਣ ਕਾਰਨ ਅੰਗਰੇਜ਼ੀ ਵਿਸ਼ੇ ਦੇ ਹਜ਼ਾਰਾਂ ਅਧਿਆਪਕ ਸਾਲਾਂ ਤੋਂ ਗ੍ਰਹਿ ਜ਼ਿਲਿ੍ਹਆਂ ਤੋਂ... ਅਗਲੀ ਖ਼ਬਰ 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਮੁੱਖ ਮੰਤਰੀ ਨੂੰ ਕੀਤੇ ਫ਼ੈਸਲੇ ਲਾਗੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।