ਵਾਸ਼ਿੰਗਟਨ, 19 ਮਈ (ਪੀ.ਟੀ.ਆਈ.)-ਅਮਰੀਕਾ ਨੇ ਭਾਰਤ ਨੂੰ ਅਪਾਚੇ ਹੈਲੀਕਾਪਟਰਾਂ ਲਈ ਸਹਾਇਕ ਸੇਵਾਵਾਂ ਅਤੇ ਸੰਬੰਧਿਤ ਉਪਕਰਣਾਂ ਦੀ ਵਿਕਰੀ ਨੂੰ 198.2 ਮਿਲੀਅਨ ਡਾਲਰ ਦੀ ਅਨੁਮਾਨਤ ਲਾਗਤ 'ਤੇ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਐਮ777ਏ2 ਅਲਟ੍ਰਾ-ਲਾਈਟ ਹਾਵਿਟਜ਼ਰ ਦੇ ਰੱਖ਼ - ਰੱਖਾਅ ਲਈ ਸਹਾਇਤਾ ਸੇਵਾਵਾਂ ਦੀ ਸੰਭਾਵਿਤ ਵਿਕਰੀ ਨੂੰ ਵੀ ਲਗਪਗ 23 ਕਰੋੜ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ 'ਤੇ ਮਨਜ਼ੂਰੀ ਦੇ ਦਿੱਤੀ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੂਲ ਨਿਰਮਾਤਾ ਬੋਇੰਗ ਅਤੇ ਲਾਕਹੀਡ ਮਾਰਟਿਨ ਅਪਾਚੇ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰਨਗੇ¢ ਇਸ ਦੌਰਾਨ, ਯੂ.ਕੇ. ਦੇ ਕੰਬਰਿਆ ਵਿਚ ਸਥਿਤ ਬੀ.ਏ.ਈ. ਸਿਸਟਮ ਹਾਵਿਟਜ਼ਰ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗਾ¢