23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਾਕਿ ਜਿਨ੍ਹਾਂ ਦੋ ਏਅਰਬੇਸਾਂ 'ਤੇ ਫ਼ਤਿਹ-1 ਮਿਜ਼ਾਈਲਾਂ ਦਾਗ਼ਣ ਦਾ ਕਰ ਰਿਹਾ ਦਾਅਵਾ ਉਹ ਭਾਰਤ 'ਚ ਮੌਜੂਦ ਨਹੀਂ <br/>

ਅਜੀਤ ਡੈਸਕ 20-05-2026

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਕ ਪ੍ਰਸਿੱਧ ਨਿਊਜ਼ ਚੈਨਲ ਵਲੋਂ ਹਾਲ ਹੀ 'ਚ ਪ੍ਰਸਾਰਿਤ ਕੀਤੀ ਗਈ ਇੰਟਰਵਿਊ ਵਿਚ ਆਪ੍ਰੇਸ਼ਨ ਬੁਨਯਾਨ ਅਲ-ਮਾਰਸੂਸ ਦੌਰਾਨ ਫ਼ਤਿਹ-1 ਮਿਜ਼ਾਈਲਾਂ ਦਾਗ਼ਣ ਵਾਲੀ ਲਾਂਚ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ | ਇੰਟਰਵਿਊ 'ਚ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਨੇ ਦੋ ਭਾਰਤੀ ਫ਼ੌਜੀ ਠਿਕਾਣਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ | ਹਾਲਾਂਕਿ, ਇਨ੍ਹਾਂ ਟੀਚਿਆਂ ਦੀ ਪ੍ਰਮਾਣਿਕਤਾ 'ਤੇ ਸਵਾਲ ਉਠਾਏ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਜਿਨ੍ਹਾਂ ਏਅਰਬੇਸਾਂ ਦਾ ਜ਼ਿਕਰ ਕੀਤਾ ਹੈ ਉਹ ਭਾਰਤ 'ਚ ਮੌਜੂਦ ਨਹੀਂ ਹਨ | ਇੰਟਰਵਿਊ ਦੌਰਾਨ ਐਂਕਰ ਨੇ ਸਿੱਧੇ ਤੌਰ 'ਤੇ ਸਵਾਲ ਕੀਤਾ ਕਿ ਕੀ ਫ਼ਤਿਹ-1 ਮਿਜ਼ਾਈਲਾਂ ਆਪਣੇ ਨਿਰਧਾਰਿਤ ਟੀਚਿਆਂ 'ਤੇ ਸਹੀ ਢੰਗ ਨਾਲ ਉੱਤਰੀਆਂ | ਇਸ 'ਤੇ ਕੈਪਟਨ ਮੁਨੀਬ ਜਮਾਲ ਨੇ ਜਵਾਬ ਦਿੱਤਾ ਕਿ ਬਿਲਕੁਲ | ਅਸੀਂ ਦੋਵਾਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਤੇ ਮਿਸ਼ਨ ਸਫਲ ਰਿਹਾ | ਪਾਕਿਸਤਾਨੀ ਅਧਿਕਾਰੀ ਵਲੋਂ ਦੱਸੇ ਗਏ ਉਕਤ ਦੋ ਨਾਵਾਂ ਬਾਰੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਰਤ 'ਚ ਰਾਜੌਰੀ ਏਅਰਬੇਸ ਅਤੇ ਮਾਮੂਨ ਏਅਰਬੇਸ ਨਾਮਕ ਕੋਈ ਵੀ ਭਾਰਤੀ ਹਵਾਈ ਸੈਨਾ ਦਾ ਏਅਰਬੇਸ ਮੌਜੂਦ ਨਹੀਂ ਹੈ | ਪਾਕਿਸਤਾਨੀ ਅਧਿਕਾਰੀਆਂ ਦੇ ਇਨ੍ਹਾਂ ਦਾਅਵਿਆਂ ਨੇ ਇਕ ਵਾਰ ਫਿਰ ਪਾਕਿਸਤਾਨੀ ਮੀਡੀਆ ਅਤੇ ਫ਼ੌਜ ਦੁਆਰਾ ਕੀਤੇ ਗਏ ਦਾਅਵਿਆਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ |

ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਵਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ <br/> ਅਗਲੀ ਖ਼ਬਰ ਜੁਗਾੜੀ ਤਰੀਕਿਆਂ ਨਾਲ ਛੱਤਾਂ ਚੁੱਕਣ ਦੇ ਰੁਝਾਨ ਨਾਲ ਹਾਦਸਿਆਂ ਦੇ ਖ਼ਤਰੇ ਵਧੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।