23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅੱਜ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਦੋਵੇਂ ਕੈਮਿਸਟ ਐਸੋਸੀਏਸ਼ਨਾਂ ਆਹਮੋ-ਸਾਹਮਣੇ

ਅਜੀਤ ਡੈਸਕ 20-05-2026

ਅਸ਼ੋਕ ਗੋਇਲ ਵਲੋਂ ਕੈਮਿਸਟ ਦੁਕਾਨਾਂ ਖੋਲ੍ਹਣ ਤੇ ਸੁਰਿੰਦਰ ਦੁੱਗਲ ਵਲੋਂ ਬੰਦ ਦਾ ਸੱਦਾ
ਸੰਗਰੂਰ, 19 ਮਈ (ਧੀਰਜ ਪਸ਼ੌਰੀਆ)-ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ 20 ਮਈ ਦੇ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਦੋਨੋਂ ਕੈਮਿਸਟ ਐਸੋਸੀਏਸ਼ਨਾਂ ਆਹਮੋ ਸਾਹਮਣੇ ਹੋ ਗਈਆਂ ਹਨ ਜਿੱਥੇ ਇੱਕ ਧੜੇ ਵਲੋਂ ਇਸ ਦੇਸ਼ ਵਿਆਪੀ ਹੜਤਾਲ ਦੇ ਹੱਕ ਵਿਚ ਪ੍ਰਚਾਰ ਕਰਕੇ ਪੂਰੇ ਪੰਜਾਬ ਦੀਆਂ 27 ਹਜ਼ਾਰ ਦੇ ਕਰੀਬ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਇਸ ਹੜਤਾਲ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਦੂਜੇ ਧੜੇ ਵਲੋਂ ਇਸ ਦੇਸ਼ ਵਿਆਪੀ ਹੜਤਾਲ ਦਾ ਬਾਈਕਾਟ ਕਰ ਕੇ ਦੁਕਾਨਾਂ ਨੂੰ ਆਮ ਵਾਂਗ ਖੁੱਲੇ੍ਹ ਰੱਖਣ ਲਈ ਕੈਮਿਸਟਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਜਿਨ੍ਹਾਂ ਦੇ ਨਾਲ ਜਨਰਲ ਸਕੱਤਰ ਜੀ.ਐਸ. ਚਾਵਲਾ (ਲੁਧਿਆਣਾ), ਖ਼ਜ਼ਾਨਚੀ ਅਮਰਦੀਪ ਸਿੰਘ (ਮੋਹਾਲੀ), ਪ੍ਰਬੰਧਕੀ ਸਕੱਤਰ ਰਾਜੀਵ ਜੈਨ (ਸੰਗਰੂਰ) ਅਤੇ ਸੀਨੀਅਰ ਵਾਈਸ ਪ੍ਰਧਾਨ ਸੁਦਰਸ਼ਨ ਚੌਧਰੀ (ਰੋਪੜ) ਵੀ ਮੌਜੂਦ ਸਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹੜਤਾਲ ਦੇਸ਼ ਦੇ ਕੈਮਿਸਟਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ ਅਤੇ ਸੂਬੇ ਦੇ 27 ਹਜ਼ਾਰ ਦੇ ਕਰੀਬ ਕੈਮਿਸਟਾਂ ਵੱਲੋਂ ਇਸ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰ ਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕੈਮਿਸਟਾਂ ਦੀਆਂ ਪੰਜ ਮੰਗਾਂ ਵਿਚ ਮੁੱਖ ਮੰਗ ਨਕਲੀ ਤੇ ਆਨਲਾਈਨ ਦਵਾਈਆਂ ਦੀ ਵਿਕਰੀ ਰੋਕਣਾ, ਅÏਸ਼ਧੀ ਕੇਂਦਰਾਂ ਦੀ ਜਾਂਚ, ਬਿਨਾਂ ਲਾਇਸੰਸ ਦਵਾਈਆਂ ਦਾ ਸਟਾਕ ਰੱਖਣ ਵਾਲੇ ਕੇਂਦਰਾਂ 'ਤੇ ਰੋਕ, ਕੈਮਿਸਟਾਂ ਨੂੰ ਬੇਲੋੜੇ ਰਜਿਸਟਰ ਰੱਖਣ ਤੋਂ ਮੁਕਤ ਕੀਤਾ ਜਾਵੇ | ਦੂਜੇ ਪਾਸੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਨਾਂਅ ਹੇਠ ਹੀ ਕੰਮ ਕਰ ਰਹੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਸ਼ੋਕ ਗੋਇਲ ਜਿਨ੍ਹਾਂ ਨਾਲ ਸੂਬਾ ਜਨਰਲ ਸਕੱਤਰ ਮਨਮੋਹਨ ਸਿੰਘ (ਅੰਮਿ੍ਤਸਰ), ਚੇਅਰਮੈਨ ਦਲੀਪ ਸਿੰਘ ਟਿੱਕਾ (ਲੁਧਿਆਣਾ), ਵਾਈਸ ਚੇਅਰਮੈਨ ਵਿਸ਼ਾਲ ਦੇਵਰਾਜ (ਅੰਮਿ੍ਤਸਰ), ਵਰਕਿੰਗ ਪ੍ਰਧਾਨ ਰਾਜ ਕੁਮਾਰ ਸ਼ਰਮਾ (ਅੰਮਿ੍ਤਸਰ), ਖ਼ਜ਼ਾਨਚੀ ਮਹੇਸ਼ਇੰਦਰਜੀਤ ਸਿੰਘ (ਪਟਿਆਲਾ), ਪ੍ਰਬੰਧਕੀ ਸਕੱਤਰ ਰਾਕੇਸ਼ ਜਿੰਦਲ (ਭੀਖੀ) ਅਤੇ ਮਾਲਵਾ ਜ਼ੋਨ ਦੇ ਪ੍ਰਬੰਧਕੀ ਸਕੱਤਰ ਰਜਿੰਦਰ ਜਨੇਜਾ ਵੀ ਮੌਜੂਦ ਸਨ ਨੇ ਕਿਹਾ ਕਿ ਇਹ ਹੜਤਾਲ ਨਿੱਜੀ ਹਿਤਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸਦਾ ਬਾਈਕਾਟ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚਾ ਵਲੋਂ 'ਕਾਲੇ ਚੋਲੇ ਤੇ ਜ਼ੰਜੀਰਾਂ' ਪਾ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਦਾ ਐਲਾਨ ਅਗਲੀ ਖ਼ਬਰ ਅਧਿਆਪਕ ਗੈਰ ਵਿੱਦਿਅਕ ਕੰਮਾਂ 'ਤੇ ਲਾਏ, ਕੀ ਬਣੇਗਾ ਸਿੱਖਿਆ ਕ੍ਰਾਂਤੀ ਦਾ-ਅਧਿਆਪਕ ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।