23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਧਿਆਪਕ ਗੈਰ ਵਿੱਦਿਅਕ ਕੰਮਾਂ 'ਤੇ ਲਾਏ, ਕੀ ਬਣੇਗਾ ਸਿੱਖਿਆ ਕ੍ਰਾਂਤੀ ਦਾ-ਅਧਿਆਪਕ ਆਗੂ <br/>

ਅਜੀਤ ਡੈਸਕ 20-05-2026

ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਸੈਸ਼ਨ ਦੇ ਸ਼ੁਰੂ ਵਿਚ ਜਦੋਂ ਸਕੂਲਾਂ ਵਿਚ ਦਾਖ਼ਲੇ ਚੱਲ ਰਹੇ ਹਨ, ਤਾਂ ਹਜ਼ਾਰਾਂ ਅਧਿਆਪਕ ਗੈਰ ਵਿੱਦਿਅਕ ਕੰਮਾਂ ਵਿਚ ਸਰਕਾਰਾਂ ਨੇ ਉਲਝਾ ਰੱਖੇ ਹਨ | ਕਈ ਅਧਿਆਪਕਾਂ ਨੂੰ ਹੋਰ ਵਾਧੂ ਡਿਊਟੀਆਂ 'ਤੇ ਲਗਾ ਦਿੱਤਾ ਹੈ | ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ, ਸੂਬਾ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਹਰਜੀਤ ਸਿੰਘ ਬਲਾਹੜੀ ਨੇ ਦੋਸ਼ ਲਾਇਆ ਕਿ ਉੱਤਰੀ ਭਾਰਤ ਵਿਚ ਪੈ ਰਹੀ ਭਿਅੰਕਰ ਗਰਮੀ ਤੇ ਚੱਲਦੀ ਗਰਮ ਲੋਅ ਵਿਚ ਹਜ਼ਾਰਾਂ ਅਧਿਆਪਕ ਮਰਦਮਸ਼ੁਮਾਰੀ ਡਿਊਟੀ 'ਤੇ ਲਗਾ ਦਿੱਤੇ ਹਨ | ਹਜ਼ਾਰਾਂ ਦੀ ਗਿਣਤੀ ਵਿਚ ਅਧਿਆਪਕ ਬੀ.ਐਲ.ਓ. ਦੀ ਡਿਊਟੀ 'ਤੇ ਹਨ | ਹੁਣ ਕੇਂਦਰੀ ਚੋਣ ਕਮਿਸ਼ਨ ਵਲੋਂ ਐਸ. ਆਈ. ਆਰ. ਕਰਨ ਦਾ ਹੁਕਮ ਆ ਗਿਆ | ਸੈਂਕੜੇ ਅਧਿਆਪਕ ਸਮਗਰਾਂ ਸਕੀਮ ਅਧੀਨ ਸਕੂਲਾਂ ਵਿਚੋਂ ਫ਼ਾਰਗ ਹਨ | ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਸਬੰਧੀ ਸਰਵੇਖਣ ਚੱਲ ਰਿਹਾ ਹੈ | ਬਹੁ-ਗਿਣਤੀ ਵਿਚ ਅਧਿਆਪਕਾਂ ਦੀ ਡਿਊਟੀ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਪਵਾਉਣ ਲਈ ਲੱਗ ਗਈਆਂ ਹਨ | ਕਈ ਅਧਿਆਪਕ ਸਿੱਖਿਆ ਵਿਭਾਗ ਵਲੋਂ ਆਈ ਡਾਕ ਦੇ ਜਵਾਬ ਦੇਣ ਵਿਚ ਲੱਗੇ ਰਹਿੰਦੇ ਹਨ | ਇਸ ਤੋਂ ਇਲਾਵਾ ਮਿਡ ਡੇ ਮੀਲ, ਐਸ. ਸੀ., ਬੀ. ਸੀ., ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਦੇ ਅੰਕੜੇ ਇਕੱਠੇ ਕਰਦੇ ਹਨ | ਪਹਿਲਾਂ ਹੀ ਇੱਕ ਹਜ਼ਾਰ ਦੇ ਕਰੀਬ ਪਿ੍ੰਸੀਪਲ, 500 ਦੇ ਕਰੀਬ ਮੁੱਖ ਅਧਿਆਪਕ, ਹਜ਼ਾਰਾਂ ਲੈਕਚਰਾਰ ਤੇ ਮਾਸਟਰਾਂ ਦੀਆਂ ਅਸਾਮੀਆਂ ਖਾਲੀ ਹਨ | ਕਈ ਪ੍ਰਾਇਮਰੀ ਸਕੂਲਾਂ ਵਿਚ ਇੱਕ ਹੀ ਅਧਿਆਪਕ ਹੈ | ਇਸ ਕਰਕੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਸਰਕਾਰ ਵਲੋਂ ਐਲਾਨੀ ਸਿੱਖਿਆ ਕ੍ਰਾਂਤੀ ਦਾ ਕੀ ਹੋਵੇਗਾ ਕੁੱਝ ਸਮਝ ਨਹੀਂ ਆਉਂਦਾ | ਅਧਿਆਪਕ ਆਗੂਆਂ ਨੇ ਸਰਕਾਰ ਨੂੰ ਕਿਹਾ ਹੈ ਕਿ ਜਲਦੀ ਖਾਲੀ ਅਸਾਮੀਆਂ ਭਰੀਆਂ ਜਾਣ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ ਤਾਂ ਕਿ ਸਿੱਖਿਆ ਕ੍ਰਾਂਤੀ ਸਹੀ ਅਰਥਾਂ ਵਿਚ ਕਾਮਯਾਬ ਹੋ ਸਕੇ |

ਪਿਛਲੀ ਖ਼ਬਰ ਅੱਜ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਦੋਵੇਂ ਕੈਮਿਸਟ ਐਸੋਸੀਏਸ਼ਨਾਂ ਆਹਮੋ-ਸਾਹਮਣੇ ਅਗਲੀ ਖ਼ਬਰ ਪਾਕਿਸਤਾਨ ਦੇ ਰੱਖਿਆ ਮੰਤਰੀ ਵਲੋਂ ਭਾਰਤ ਨੂੰ ਧਮਕੀ, ਜੇ ਭਾਰਤ ਨੇ ਭਵਿੱਖ 'ਚ ਦੁਬਾਰਾ ਹਮਲਾ ਕੀਤਾ ਤਾਂ ਉਹ ਬਣ ਜਾਵੇਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।