23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਾਕਿਸਤਾਨ ਦੇ ਰੱਖਿਆ ਮੰਤਰੀ ਵਲੋਂ ਭਾਰਤ ਨੂੰ ਧਮਕੀ, ਜੇ ਭਾਰਤ ਨੇ ਭਵਿੱਖ 'ਚ ਦੁਬਾਰਾ ਹਮਲਾ ਕੀਤਾ ਤਾਂ ਉਹ ਬਣ ਜਾਵੇਗਾ ਇਤਿਹਾਸ ਦਾ ਹਿੱਸਾ <br/>

ਅਜੀਤ ਡੈਸਕ 20-05-2026

ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵਲੋਂ ਬੀਤੇ ਦਿਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਪਾਕਿ ਵਿਰੁੱਧ ਕੋਈ ਵੀ ਹੋਰ ਗਲਤ ਕਾਰਵਾਈ ਕਰਨ 'ਤੇ ਭਾਰਤ ਇਤਿਹਾਸ ਦਾ ਹਿੱਸਾ ਬਣ ਜਾਵੇਗਾ | ਉਨ੍ਹਾਂ ਨੇ ਭਾਰਤ ਦੇ ਭੂਗੋਲ ਨੂੰ ਬਦਲਣ ਦੀ ਵੀ ਧਮਕੀ ਦਿੱਤੀ ਹੈ | ਦਰਅਸਲ, ਪਾਕਿ ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀਆਂ ਉਨ੍ਹਾਂ ਟਿੱਪਣੀਆਂ ਤੋਂ ਪੂਰੀ ਤਰ੍ਹਾਂ ਭੜਕਿਆ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਅੱਤਵਾਦ ਦੇ ਸੰਬੰਧ 'ਚ ਪਾਕਿ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਪਾਕਿ ਅੱਤਵਾਦੀਆਂ ਨੂੰ ਪਨਾਹ ਦੇਣਾ ਅਤੇ ਭਾਰਤ ਵਿਰੁੱਧ ਗਤੀਵਿਧੀਆਂ ਵਿਚ ਸ਼ਾਮਿਲ ਹੋਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦਾ ਹੈ ਜਾਂ ਭੂਗੋਲ ਦਾ | ਪਿਛਲੇ ਸਾਲ ਮਈ 'ਚ ਭਾਰਤ ਨਾਲ ਹੋਈ ਝੜਪ ਦਾ ਹਵਾਲਾ ਦਿੰਦੇ ਹੋਏ ਪਾਕਿ ਰੱਖਿਆ ਮੰਤਰੀ ਨੇ ਇੰਟਰਵਿਊ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਵਿਨਾਸ਼ਕਾਰੀ ਜਵਾਬ ਦਿੱਤਾ ਹੈ |

ਪਿਛਲੀ ਖ਼ਬਰ ਅਧਿਆਪਕ ਗੈਰ ਵਿੱਦਿਅਕ ਕੰਮਾਂ 'ਤੇ ਲਾਏ, ਕੀ ਬਣੇਗਾ ਸਿੱਖਿਆ ਕ੍ਰਾਂਤੀ ਦਾ-ਅਧਿਆਪਕ ਆਗੂ <br/> ਅਗਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਵਲੋਂ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।