30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

21 ਜੂਨ ਦੀ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਵਿਚ ਮੁਫ਼ਤ ਬੱਸ ਸੇਵਾ-ਕੇਜਰੀਵਾਲ <br/>

ਅਜੀਤ ਡੈਸਕ 20-05-2026

ਨਵੀਂ ਦਿੱਲੀ, 19 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨੀਟ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਤਣਾਅ ਵਿਚ ਜੀ ਰਹੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦਾ ਯਤਨ ਸਫਲ ਹੋ ਰਿਹਾ ਹੈ¢ ਦੋ ਦਿਨ ਪਹਿਲਾਂ ਕੀਤੀ ਗਈ ਅਰਵਿੰਦ ਕੇਜਰੀਵਾਲ ਦੀ ਅਪੀਲ ਨੂੰ ਨਾ ਸਿਰਫ਼ 50 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ, ਸਗੋਂ ਹਜ਼ਾਰਾਂ ਪ੍ਰੀਖਿਆਰਥੀਆਂ ਨੇ ਉਨ੍ਹਾਂ ਨਾਲ ਆਪਣੀਆਂ ਭਾਵਨਾਵਾਂ ਤੇ ਨੀਟ ਨੂੰ ਪਾਰਦਰਸ਼ੀ ਬਣਾਉਣ ਨੂੰ ਲੈ ਕੇ ਸੁਝਾਅ ਵੀ ਸਾਂਝੇ ਕੀਤੇ ਹਨ¢ ਵਿਦਿਆਰਥੀਆਂ ਵਲੋਂ ਆਏ ਜ਼ਬਰਦਸਤ ਹੁੰਗਾਰੇ ਨੂੰ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸਫਲਤਾ ਦਾ ਮੰਤਰ ਦਿੰਦਿਆਂ ਕਿਹਾ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ¢ ਸਾਰੇ ਵਿਦਿਆਰਥੀ ਇਹ ਸੰਕਲਪ ਲੈਣ ਕਿ ਤੁਸੀਂ ਹਰ ਹਾਲ ਵਿਚ ਡਾਕਟਰ ਬਣਨਾ ਹੈ¢ ਤੁਸੀਂ ਆਪਣਾ ਇਰਾਦਾ ਮਜ਼ਬੂਤ ਰੱਖੋ¢ ਤੁਹਾਡਾ ਇਹ ਦਿ੍ੜ ਸੰਕਲਪ ਹੀ ਤੁਹਾਡੇ ਡਾਕਟਰ ਬਣਨ ਦੇ ਰਾਹ ਨੂੰ ਆਸਾਨ ਕਰੇਗਾ ¢ ਉਨ੍ਹਾਂ ਕਿਹਾ ਕਿ 21 ਜੂਨ ਨੂੰ ਦੁਬਾਰਾ ਹੋਣ ਜਾ ਰਹੀ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਵਿੱਚ ਸਰਕਾਰ ਮੁਫ਼ਤ ਬੱਸ ਸੇਵਾ ਉਪਲਬਧ ਕਰਵਾਏਗੀ ¢ ਮੰਗਲਵਾਰ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆਰਥੀਆਂ ਨੂੰ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਮੈਂ ਨੀਟ ਦੇ ਇਮਤਿਹਾਨ ਬਾਰੇ ਇੱਕ ਵੀਡੀਓ ਪਾਈ ਸੀ, ਜਿਸ ਵਿਚ ਤੁਹਾਡੀਆਂ ਭਾਵਨਾਵਾਂ ਤੇ ਸੁਝਾਅ ਮੰਗੇ ਸਨ ¢ 50 ਲੱਖ ਤੋਂ ਵੱਧ ਲੋਕ ਹੁਣ ਤੱਕ ਉਸਨੂੰ ਦੇਖ ਚੁੱਕੇ ਹਨ¢ ਹਜ਼ਾਰਾਂ ਦੀ ਗਿਣਤੀ ਵਿਚ ਤੁਹਾਡੇ ਕੁਮੈਂਟ ਅਤੇ ਮੈਸੇਜ ਆਏ ਹਨ ¢ ਤੁਸੀਂ ਮੇਰੇ 'ਤੇ ਇੰਨਾ ਭਰੋਸਾ ਕੀਤਾ, ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ¢

ਪਿਛਲੀ ਖ਼ਬਰ ਈ.ਵੀ.ਐਮ. ਬਨਾਮ ਬੈਲਟ ਪੇਪਰ 'ਤੇ ਹਾਈ ਕੋਰਟ 'ਚ ਤਿੱਖੀ ਬਹਿਸ ਅਗਲੀ ਖ਼ਬਰ ਗੋਪੀ ਨਿੱਜਰ ਹੱਤਿਆ ਮਾਮਲੇ 'ਚ ਲੋੜੀਂਦੇ ਸ਼ੂਟਰ ਪੁਲਿਸ ਮੁਕਾਬਲੇ ਉਪਰੰਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।