30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਉਮਰ ਖਾਲਿਦ ਦੀ ਅੰਤਰਿਮ ਜ਼ਮਾਨਤ ਖ਼ਾਰਜ <br/>

ਅਜੀਤ ਡੈਸਕ 20-05-2026

ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਸਾਲ 2020 ਦੇ ਦਿੱਲੀ ਦੰਗਿਆ ਨਾਲ ਜੁੜੇ ਇਕ ਮਾਮਲੇ ਵਿਚ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ | ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਨੇ ਉਮਰ ਖਾਲਿਦ ਦੀ ਅੰਤਰਿਮ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਕਿ ਅਦਾਲਤ ਨੇ ਦੇਖਿਆ ਕਿ ਖਾਲਿਦ ਵਲੋਂ ਅਸਥਾਈ ਰਿਹਾਈ ਲਈ ਦੱਸੇ ਗਏ ਆਧਾਰ ਜਾਇਜ਼ ਨਹੀਂ ਸਨ | ਉਮਰ ਖਾਲਿਦ ਨੇ ਆਪਣੇ ਚਾਚੇ ਦੇ ਦਿਹਾਂਤ ਤੋਂ ਬਾਅਦ ਚੇਹਲਮ ਵਿਚ ਸ਼ਾਮਿਲ ਹੋਣ ਲਈ ਅਤੇ ਆਪਣੀ ਮਾਂ ਦੀ 2 ਜੂਨ ਨੂੰ ਨਿਰਧਾਰਤ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿਚ ਉਨ੍ਹਾਂ ਨਾਲ ਰਹਿਣ ਲਈ 15 ਦਿਨਾਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ | ਅਦਾਲਤ ਨੇ ਕਿਹਾ ਕਿ ਜਦੋਂ ਕਿ ਉਮਰ ਖਾਲਿਦ ਨੂੰ ਪਿਛਲੇ ਮੌਕਿਆਂ 'ਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ, ਜਿਸ ਦੌਰਾਨ ਉਸ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ ਸੀ | ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਹਰ ਵਾਰ ਅੰਤਰਿਮ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ |

ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਰੁਪਾਲੋਂ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲਾ : ਸੀ.ਬੀ.ਆਈ. ਵਲੋਂ ਨਾਗਪੁਰ 'ਚ ਦੋ ਵਿਦਿਆਰਥੀਆਂ ਦੇ ਘਰਾਂ ਦੀ ਤਲਾਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।