30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ ਪਬਲਿਕ ਸਕੂਲ ਰੁਪਾਲੋਂ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/>

ਅਜੀਤ ਡੈਸਕ 20-05-2026
ਬੀਜਾ, 19 ਮਈ (ਕਸ਼ਮੀਰਾ ਸਿੰਘ ਬਗ਼ਲੀ)-ਸੀ. ਬੀ. ਐਸ. ਈ ਦਿੱਲੀ ਬੋਰਡ ਤੋਂ ਮਾਨਤਾ ਪ੍ਰਾਪਤ ਨਾਮਵਰ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਦੀ ਗੁਣਾਤਮਕ ਤੌਰ ਤੇ ਚੋਣ ਦੌਰਾਨ ਸਕੂਲ ਦੀ ਹੈੱਡ ਗਰਲ ਨਵਿਆ ਸ਼ਰਮਾ (ਦਸਵੀਂ) ਅਤੇ ਸਕੂਲ ਹੈੱਡ ਬੁਆਏ ਗੁਰਵਿੰਦਰ ਸਿੰਘ (10+2) 'ਚੋਂ ਚੁਣੇ ਗਏ | ਇਸੇ ਤਰ੍ਹਾਂ ਦੀ ਕ੍ਰਮਵਾਰ ਹਾਉਸਿਸ ਲਈ ਸੀਨੀਅਰ ਅਤੇ ਜੂਨੀਅਰ ਹਾਊਸ ਕੈਪਟਨਾਂ ਦੀ ਚੋਣ ਕੀਤੀ ਗਈ |ਜਿਸ ਵਿੱਚ ਬਿਆਸ ਹਾਊਸ ਦੇ ਸੀਨੀਅਰ ਹਾਊਸ ਕੈਪਟਨ ਸਾਹਿਬਵੀਰ ਸਿੰਘ (10+2) ਅਤੇ ਮਹਿਕਪ੍ਰੀਤ ਕੌਰ (10ਵੀ) ਚੁਣੇ ਗਏ, ਚਨਾਬ ਹਾਊਸ ਵਿਚੋਂ ਕੈਪਟਨ ਹਰਮਨਜੋਤ ਸਿੰਘ 10+2) ਅਤੇ ਪ੍ਰਭਜੋਤ ਕੌਰ (9ਵੀ), ਰਾਵੀ ਹਾਊਸ ਵਿਚੋਂ ਜੋਬਨਜੋਤ ਸਿੰਘ ਕੈਪਟਨ ਅਤੇ ਸਿਮਰਨ ਸਿਮਰਨ ਕੌਰ ਕ੍ਰਮਵਾਰ (ਦਸਵੀਂ) ਵਿਚੋਂ ਚੁਣੇ ਗਏ ਇਸੇ ਤਰ੍ਹਾਂ ਸਤਲੁਜ ਹਾਊਸ ਵਿਚੋਂ ਸੈਮ ਮਹਿਰਾ (10+2) ਅਤੇ ਮੰਨਤ ਮਾਂਗਟ (9ਵੀ) ਹਾਊਸ ਕੈਪਟਨ ਚੁਣੇ ਗਏ | ਇਸ ਸਮਾਗਮ ਦੌਰਾਨ ਚੁਣੇ ਗਏ ਵਿਦਿਆਰਥੀਆਂ ਦੁਆਰਾ ਸਹੁੰ ਚੁੱਕੀ ਗਈ ਕਿ ਉਹ ਆਪਣੀਆਂ ਸਾਰੀਆਂ ਨੈਤਿਕ ਜਿੰਮੇਵਾਰੀਆਂ ਨੂੰ ਦਿਲ-ਜਾਨ ਤੋਂ ਨਿਭਾਉਣਗੇ | ਸਕੂਲ ਚੇਅਰ ਪਰਸਨ ਗੁਰਮਿੰਦਰ ਕੌਰ, ਡਾਇਰੈਕਟਰ ਕਰਮਵੀਰ ਸਿੰਘ, ਅਨਹਦਵੀਰ ਸਿੰਘ, ਵਾਈਸ ਪਿ੍ੰਸੀਪਲ ਨਵਨੀਤ ਕੌਰ ਅਤੇ ਮੱਲ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ ਵਿੱਚ ਅੱਗੇ ਵਧ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਨੈਤਿਕ ਜ਼ਿੰਮੇਵਾਰੀਆਂ ਪ੍ਰਤੀ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਦਹਿੜੂ ਨਜ਼ਦੀਕ ਰੇਲਵੇ ਲਾਈਨਾਂ ਤੋਂ 1 ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਉਮਰ ਖਾਲਿਦ ਦੀ ਅੰਤਰਿਮ ਜ਼ਮਾਨਤ ਖ਼ਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।