ਬੀਜਾ, 19 ਮਈ (ਅਵਤਾਰ ਸਿੰਘ ਜੰਟੀ ਮਾਨ)- ਪਿੰਡ ਦਹਿੜੂ ਦੇ ਨਜ਼ਦੀਕ ਚਾਵਾ ਕੇ. ਐਮ. 347/5/6 ਦਰਮਿਆਨ ਰੇਲਵੇ ਸਟੇਸ਼ਨ ਤੋਂ ਕੁਝ ਕਿੱਲੋਮੀਟਰ ਦੂਰੀ ਤੇ ਪਿੰਡ ਦਹਿੜੂ ਦੇ ਨਜ਼ਦੀਕ ਬਣੇ ਨਵੇਂ ਰੇਲਵੇ ਸਟੇਸ਼ਨ ਬਿਲਕੁਲ ਨਜ਼ਦੀਕ ਅਣਪਛਾਤੇ ਵਿਅਕਤੀ ਦੀ ਰੇਲਵੇ ਲਾਈਨਾਂ ਤੋਂ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ | ਇਸ ਮਾਮਲੇ ਸੰਬੰਧੀ ਰੇਲਵੇ ਚੌਂਕੀ ਇੰਚਾਰਜ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਰੇਲਵੇ ਸਟੇਸ਼ਨ ਮਾਸਟਰ ਨੇ ਦੱਸਿਆ ਪਿੰਡ ਦਹਿੜੂ ਦੇ ਨਜ਼ਦੀਕ ਇੱਕ ਨੌਜਵਾਨ ਦੀ ਰੇਲਵੇ ਲਾਈਨਾਂ ਤੇ ਮਿਰਤਕ ਦੇਹ ਪਈ ਹੈ | ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਲਾਸ ਨੂੰ ਕਬਜ਼ੇ ਵਿਚ ਲਿਆ ਗਿਆ | ਮਿ੍ਤਕ ਨੌਜਵਾਨ ਦੀ ਉਮਰ 30 ਸਾਲ ਦੇ ਕਰੀਬ ਜਾਪਦੀ ਹੈ | ਮਿ੍ਤਕ ਨੌਜਵਾਨ ਦੇ ਕਾਲੇ ਰੰਗ ਦੀ ਟੀ ਸ਼ਰਟ ਅਤੇ ਕਾਲੇ ਰੰਗ ਦੀ ਐਂਡ ਰਵੀਅਰ ਪਹਿਨਿਆ ਹੋਇਆ | ਇਸ ਤੋਂ ਇਲਾਵਾ ਨੌਜਵਾਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਨਾਖ਼ਤ ਨਹੀਂ ਹੋ ਸਕੀ | ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਮਿ੍ਤਕ ਦੇਹ ਨੂੰ ਸ਼ਨਾਖ਼ਤ ਲਈ 72 ਘੰਟੇ ਮੋਰਚਰੀ ਸਿਵਲ ਹਸਪਤਾਲ ਖੰਨਾ ਵਿਖੇ ਰੱਖ ਦਿੱਤਾ ਗਿਆ | ਇਸ ਕੇਸ ਸਬੰਧੀ ਅਗਲੀ ਜਾਣਕਾਰੀ ਆਰੰਭ ਦਿੱਤੀ ਗਈ |