ਚੰਡੀਗੜ੍ਹ, 4 ਜੂਨ (ਬਿਊਰੋ ਚੀਫ਼)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਨਾਮਵਰ ਕਾਂਗਰਸ ਦੇ ਨੇਤਾ ਮਰਹੂਮ ਹਰਚਰਨ ਸਿੰਘ ਬਰਾੜ ਦੇ ਨਾਮ 'ਤੇ ਲਾਹੌਰ ਦੇ ਚੀਫ਼ਜ ਕਾਲਜ ਵਿਚ ਇਕ ਨਵਾਂ ਬਲਾਕ ਉਸਾਰਿਆ ਜਾ ਰਿਹਾ ਹੈ | ਹਰਚਰਨ ਸਿੰਘ ਬਰਾੜ ਨੇ ਖ਼ੁਦ ਇਸੇ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ | ਬਰਾੜ ਸਾਹਿਬ ਦੇ ਪਰਮ ਮਿੱਤਰ ਸਈਅਦ ਬਾਬਰ ਅਲੀ ਜੋ ਪਾਕਿਸਤਾਨ ਦੇ ਨਾਮਵਰ ਸਨਅਤਕਾਰ ਤੇ ਵਪਾਰੀ ਹਨ ਅਤੇ 100 ਸਾਲ ਦੇ ਹੋ ਗਏ ਹਨ | ਸ. ਬਰਾੜ ਦੇ ਇਸ ਕਾਲਜ ਵਿਚ ਜਮਾਤੀ ਵੀ ਰਹੇ ਵਲੋਂ ਸੂਚਨਾ ਅਨੁਸਾਰ ਬਰਾੜ ਸਾਹਿਬ ਦੀ ਯਾਦ ਵਿਚ ਉਸਾਰੇ ਜਾ ਰਹੇ ਬਲਾਕ ਲਈ ਭੂਮਿਕਾ ਨਿਭਾਈ | ਸੂਚਨਾ ਅਨੁਸਾਰ ਸਈਅਦ ਬਾਬਰ 100 ਸਾਲ ਦੇ ਹੋ ਜਾਣ ਦੇ ਬਾਵਜੂਦ ਵੀ ਅਜੇ ਤੰਦਰੁਸਤ ਹਨ ਅਤੇ ਰੋਜ਼ਾਨਾ ਆਪਣੇ ਦਫ਼ਤਰ ਵੀ ਜਾਂਦੇ ਹਨ | ਬਰਾੜ ਸਾਹਿਬ ਦੇ ਨਾਮ 'ਤੇ ਬਣਾਏ ਜਾ ਰਹੇ ਇਸ ਨਵੇਂ ਵਿੰਗ ਸਬੰਧੀ ਰੱਖੇ ਸਮਾਗਮ ਵਿਚ ਹਿੱਸਾ ਲੈਣ ਲਈ ਉਨ੍ਹਾਂ ਦੀ ਬੇਟੀ ਬਬਲੀ ਬਰਾੜ (ਸਾਬਕਾ ਐਮ.ਪੀ.) ਅੱਜ ਲਾਹੌਰ ਲਈ ਰਵਾਨਾ ਹੋ ਗਏ | ਲੇਕਿਨ ਵਾਹਗਾ ਸਰਹੱਦ ਬੰਦ ਹੋਣ ਕਾਰਨ ਉਨ੍ਹਾਂ ਨੂੰ ਸੜਕ ਰਸਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਹੋਣ ਕਾਰਨ ਇੱਥੋਂ ਦੁਬਈ ਜਾਣਾ ਪਿਆ, ਜਿੱਥੋਂ ਉਹ ਵਾਪਸੀ ਦੀ ਫਲਾਈਟ ਲੈ ਕੇ ਲਾਹੌਰ ਆਉਣਗੇ | ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਹਵਾਈ ਸੇਵਾ ਨਾ ਹੋਣ ਕਾਰਨ ਪਾਕਿਸਤਾਨ ਜਾਣ ਵਾਲਿਆਂ ਨੂੰ ਵਾਇਆ ਦੁਬਈ ਪਾਕਿਸਤਾਨ ਜਾਣਾ ਪੈ ਰਿਹਾ ਹੈ |
ਲਾਹੌਰ ਦੇ ਕਾਲਜ ਵਿਚ ਬਣੇਗਾ ਮਰਹੂਮ ਹਰਚਰਨ ਸਿੰਘ ਬਰਾੜ ਦੇ ਨਾਂਅ 'ਤੇ ਨਵਾਂ ਵਿੰਗ
ਅਜੀਤ ਡੈਸਕ
05-06-2026