ਚੰਡੀਗੜ੍ਹ, 4 ਜੂਨ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਦਿੱਤੇ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ | ਕੈਪਟਨ ਵਲੋਂ ਆਪਣੇ ਬਿਆਨ ਵਿਚ ਭਾਜਪਾ ਨਾਲ ਨਾਰਾਜ਼ਗੀ ਦੇ ਦਿੱਤੇ ਖੁੱਲ੍ਹੇ ਸੰਕੇਤ ਤੋਂ ਬਾਅਦ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਦਿੱਤੇ ਬਿਆਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਨਾਲ-ਨਾਲ ਪੰਜਾਬ ਭਾਜਪਾ ਵਿਚ ਹਲਚਲ ਮੱਚ ਗਈ ਦੱਸੀ ਜਾ ਰਹੀ ਹੈ |
ਭੁਪਿੰਦਰ ਹੁੱਡਾ ਦੇ ਕੈਪਟਨ ਬਾਰੇ ਦਿੱਤੇ ਬਿਆਨ ਨੇ ਵਧਾਈ ਪੰਜਾਬ ਕਾਂਗਰਸ ਅਤੇ ਭਾਜਪਾ ਆਗੂਆਂ ਦੀ ਧੜਕਣ
ਅਜੀਤ ਡੈਸਕ
05-06-2026