06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਰੋਡਵੇਜ਼ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਇਕ ਮਹੀਨੇ ਵਿਚ ਵਿਭਾਗ ਵਿਚ ਹੀ ਪੱਕਾ ਕਰੇਗੀ ਪੰਜਾਬ ਸਰਕਾਰ, ਹਰਪਾਲ ਸਿੰਘ ਚੀਮਾ ਨੇ ਦਿੱਤਾ ਭਰੋਸਾ <br/>

ਅਜੀਤ ਡੈਸਕ 05-06-2026

ਚੰਡੀਗੜ੍ਹ, 4 ਜੂਨ (ਅਜਾਇਬ ਸਿੰਘ ਔਜਲਾ)-ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਜਥੇਬੰਦੀ ਦੀ ਮੀਟਿੰਗ ਵਿੱਤ ਮੰਤਰੀ-ਕਮ-ਟਰਾਂਸਪੋਰਟ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਦਫ਼ਤਰੀ ਕਮਰੇ ਵਿਚ ਹੋਈ | ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿਚ 16-05-2023 ਦੀ ਪਾਲਿਸੀ ਦੀ ਹਾਨੀਆਂ ਬਾਰੇ ਮੰਤਰੀ ਚੀਮਾ ਨੂੰ ਜਾਣੂ ਕਰਵਾਇਆਂ ਗਿਆ ਕਿਉਂਕਿ ਕੰਟਰੈਕਟ ਕਾਮਿਆਂ 'ਤੇ ਕੋਈ ਵੀ ਪਾਲਿਸੀ ਲਾਗੂ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਟਰੈਕਟ ਕਾਮੇ ਮੌਜੂਦਾ ਸਮੇਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਜੋਂ ਇੱਕ ਪੱਕੇ ਮੁਲਾਜ਼ਮ ਲਈ ਲੋੜੀਂਦੀਆਂ ਹਨ | ਇਸ ਲਈ ਯੂਨੀਅਨ ਵਲੋਂ ਟਰਾਂਸਪੋਰਟ ਮੰਤਰੀ ਤੇ ਮੈਨੇਜਮੈਂਟ ਨੂੰ 16 ਮਈ 2023 ਦੀ ਬੇਲੋੜੀ ਪਾਲਿਸੀ ਲੈਣ ਬਾਰੇ ਸਾਫ਼ ਤੌਰ 'ਤੇ ਮਨਾਂ ਕੀਤਾ ਗਿਆ ਤੇ ਨਾਲ ਹੀ ਇਸੇ ਸਰਕਾਰ ਵਲੋਂ ਸਿੱਖਿਆਂ ਵਿਭਾਗ ਵਿਚ 1007 ਅਸਾਮੀਆਂ ਦੀ ਰਚਨਾ ਕਰਕੇ ਐਸ.ਐਸ.ਏ. ਅਧੀਨ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਨੋਟੀਫ਼ਿਕੇਸ਼ਨ ਦੀ ਕਾਪੀ (23-09-2025) ਵੀ ਮੰਤਰੀ ਸਾਹਿਬ ਨੂੰ ਦਿੱਤੀ ਗਈ ਕਿਉਂਕਿ ਇਹ ਕਰਮਚਾਰੀ 16-05-2023 ਦੀ ਪਾਲਿਸੀ ਆਉਣ ਤੋਂ ਬਾਅਦ ਇਸੇ ਸਰਕਾਰ ਨੇ ਵਿਭਾਗ ਵਿਚ ਪੱਕਾ ਕੀਤਾ ਜਦ ਕਿ ਪੰਜਾਬ ਰੋਡਵੇਜ਼ ਮਹਿਕਮੇ ਵਿਚ ਲਗਭਗ 4000 ਦੇ ਕਰੀਬ ਡਰਾਈਵਰ, ਕਡੰਕਟਰ ਅਤੇ ਵਰਕਸ਼ਾਪ ਕਾਮਿਆਂ ਦੀਆਂ ਪ੍ਰਮਾਣਿਤ ਅਸਾਮੀਆਂ ਖਾਲ਼ੀਆਂ ਪਈਆਂ ਹਨ | ਇਸ ਤਰ੍ਹਾਂ ਵਿਭਾਗ ਦੇ ਕੰਟਰੈਕਟ ਕਾਮਿਆਂ ਨੂੰ ਵੀ ਇਸੇ ਤਰ੍ਹਾਂ ਖ਼ਾਲੀ ਪਈਆਂ ਪ੍ਰਮਾਣਿਤ ਅਸਾਮੀਆਂ 'ਤੇ ਪੱਕਾ ਕੀਤਾ ਜਾਂ ਸਕਦਾ ਹੈ ਤੇ ਨਾਲ ਹੀ ਮਹਿਕਮੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਵਿੱਤੀ ਬੋਝ ਨਹੀਂ ਪਵੇਗਾ ਇਸ ਤਰ੍ਹਾਂ ਯੂਨੀਅਨ ਵੱਲੋਂ ਜੋ ਪੱਖ ਮੰਤਰੀ ਦੇ ਸਾਹਮਣੇ ਰੱਖੇ ਗਏ ਉਸ ਤੇ ਮੰਤਰੀ ਨੇ ਯੂਨੀਅਨ ਨੂੰ ਜਲਦੀ ਪੂਰਾ ਕਰਨ ਦਾ ਪੂਰਨ ਭਰੋਸਾ ਦਿੱਤਾ | ਮੀਟਿੰਗ ਵਿਚ ਆਊਟ-ਸੋਰਸ ਕਾਮਿਆਂ ਨੂੰ ਵਿਭਾਗ ਵਿਚ ਕੰਟਰੈਕਟ ਤੇ ਕਰਨ ਸਬੰਧੀ ਵੀ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਅਤੇ ਕੰਟਰੈਕਟ ਕਾਮਿਆਂ ਨੂੰ ਜਲਦੀ ਬਹਾਲ ਕਰਨ ਦੇ ਆਦੇਸ਼ ਮੈਨੇਜਮੈਂਟ ਨੂੰ ਦਿੱਤੇ ਗਏ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੰਤਰੀ ਵਲੋਂ ਜਲਦੀ ਹੀ ਵਿਭਾਗ ਨੂੰ ਇਕ ਮਹੀਨੇ ਦੇ ਵਿਚ-ਵਿਚ ਨਵੀਂਆ ਈ-ਟਿਕਟ ਮਸ਼ੀਨਾਂ ਖਰੀਦਣ ਦੇ ਆਦੇਸ਼ ਦਿੱਤੇ | ਮੀਟਿੰਗ ਵਿਚ ਮਹਿਕਮੇ ਵਲੋਂ ਟਰਾਂਸਪੋਰਟ ਸਕੱਤਰ ਵਰੁਣ ਰੂਜਮ ਅਤੇ ਏ.ਡੀ.ਓ. ਰਾਜੀਵ ਦੱਤਾ ਆਦਿ ਸ਼ਾਮਿਲ ਹੋਏ | ਇਸ ਤਰ੍ਹਾਂ ਟਰਾਂਸਪੋਰਟ ਮੰਤਰੀ ਅਤੇ ਮੈਨੇਜਮੈਂਟ ਵਲੋਂ ਕੰਟਰੈਕਟ ਕਾਮਿਆਂ ਨੂੰ ਵਿਭਾਗ ਵਿਚ ਪੱਕਾ ਕਰਨ ਸਬੰਧੀ ਇਕ ਮਹੀਨੇ ਦੇ ਵਿਚ-ਵਿਚ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਤਰਾਂ ਮੀਟਿੰਗ ਵਿਚ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਮੰਦਰ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੈਹਦਵਾਨ, ਸੂਬਾ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ, ਚੰਡੀਗੜ੍ਹ ਡਿਪੂ ਵਾਇਸ ਪ੍ਰਧਾਨ ਸੁਲਤਾਨ ਸਿੰਘ ਚੀਮਾ, ਕਾਨੂੰਨੀ ਸਲਾਹਕਾਰ ਗੁਰਪ੍ਰੀਤ ਸਿੰਘ,ਮੀਤ ਪ੍ਰਧਾਨ ਧਰਮਿੰਦਰ ਸਿੰਘ,ਮੀਤ ਪ੍ਰਧਾਨ ਗਗਨਦੀਪ ਸਿੰਘ ਪਠਾਨਕੋਟ ਡਿਪੂ, ਨੰਗਲ ਡਿਪੂ ਸੁਨੀਲ ਕੁਮਾਰ, ਜਗਰਾਓ ਡਿਪੂ ਪ੍ਰਧਾਨ ਸੁਖਵੀਰ ਸਿੰਘ, ਆਦਿ ਆਗੂ ਸ਼ਾਮਿਲ ਹੋਏ |

ਪਿਛਲੀ ਖ਼ਬਰ ਪ੍ਰੀ-ਮਾਨਸੂਨ ਨੇ ਪੰਜਾਬ ਨੂੰ ਸਖ਼ਤ ਗਰਮੀ ਤੋਂ ਪਹੁੰਚਾਈ ਰਾਹਤ ਪੰਜਾਬ ਵਿਚ ਪ੍ਰੀ ਮਾਨਸੂਨ ਦਾ ਆਮ ਨਾਲੋਂ 25 ਫੀਸਦੀ ਪਿ... ਅਗਲੀ ਖ਼ਬਰ ਫ਼ੰਡਾਂ ਦੀ ਘਾਟ ਕਾਰਨ ਪਾਕਿਸਤਾਨ ਦੇ ਜਲ ਪ੍ਰਾਜੈਕਟਾਂ ਦਾ ਨੇਪਰੇ ਚੜ੍ਹਨਾ ਅਸੰਭਵ, ਜਲ ਪ੍ਰਾਜੈਕਟਾਂ ਦੇ ਬਜਟ 'ਚ 969 ਅਰਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।