06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪ੍ਰੀ-ਮਾਨਸੂਨ ਨੇ ਪੰਜਾਬ ਨੂੰ ਸਖ਼ਤ ਗਰਮੀ ਤੋਂ ਪਹੁੰਚਾਈ ਰਾਹਤ ਪੰਜਾਬ ਵਿਚ ਪ੍ਰੀ ਮਾਨਸੂਨ ਦਾ ਆਮ ਨਾਲੋਂ 25 ਫੀਸਦੀ ਪਿਆ ਵੱਧ ਮੀਂਹ <br/>

ਅਜੀਤ ਡੈਸਕ 05-06-2026
ਚੰਡੀਗੜ੍ਹ, 4 ਜੂਨ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਪ੍ਰੀ-ਮਾਨਸੂਨ ਦੌਰਾਨ ਆਮ ਨਾਲੋਂ 25 ਫੀਸਦ ਵੱਧ ਮੀਂਹ ਪਿਆ ਹੈ | ਪ੍ਰੀ-ਮਾਨਸੂਨ ਦੇ ਮਈ ਮਹੀਨੇ ਵਿਚ 21.7 ਫੀਸਦ ਮੀਂਹ ਬਰਸਣ ਨਾਲ ਸੂਬੇ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਸਭ ਤੋਂ ਵੱਧ 55.9 ਮਿਲੀਮੀਟਰ, ਜਦੋਂ ਕਿ ਸਭ ਤੋਂ ਘੱਟ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 2.3 ਮਿਲੀਮੀਟਰ ਮੀਂਹ ਪਿਆ ਹੈ | ਪ੍ਰੀ-ਮਾਨਸੂਨ ਦਾ ਮੀਂਹ ਪੈਣ ਨਾਲ ਜਿੱਥੇ ਸੂਬੇ ਦੇ ਲੋਕਾਂ ਨੂੰ ਸਖ਼ਤ ਗਰਮੀ ਤੋਂ ਰਾਹਤ ਮਿਲਦੀ, ਉੱਥੇ ਹੀ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਨੂੰ ਵੀ ਲਾਭ ਪਹੁੰਚਿਆ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀ ਮਾਨਸੂਨ ਪੰਜਾਬ ਲਈ ਲਾਭਦਾਇਕ ਰਿਹਾ | ਗਰਮ ਰੁੱਤ ਦੇ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿਚ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਪਰ ਮਈ ਮਹੀਨੇ ਦੌਰਾਨ 17.3 ਦੇ ਮੁਕਾਬਲੇ 21.7 ਫ਼ੀਸਦ ਮੀਂਹ ਬਰਸਿਆ | ਭਾਵੇਂ ਕਿ ਮਾਨਸੂਨ ਰੁੱਤ ਦੌਰਾਨ ਪੰਜਾਬ ਸਮੇਤ ਉੱਤਰ ਭਾਰਤੀ ਰਾਜਾਂ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ | ਪਰ ਪ੍ਰੀ ਮਾਨਸੂਨ ਦੇ ਮੀਂਹ, ਗੜ੍ਹੇ ਪੈਣ ਅਤੇ ਤੇਜ਼ ਝੱਖੜ ਚੱਲਣ ਨਾਲ ਪੰਜਾਬ ਦਾ ਮੌਸਮ ਖ਼ੁਸ਼ਨੁਮਾ ਬਣਿਆ ਰਿਹਾ | ਵਿਭਾਗ ਦਾ ਦੱਸਣਾ ਹੈ ਕਿ ਮਈ ਮਹੀਨੇ ਦੌਰਾਨ ਪ੍ਰੀ-ਮਾਨਸੂਨ ਦਾ ਮੀਂਹ ਪੰਜਾਬ ਦੇ 7 ਜ਼ਿਲਿ੍ਹਆਂ ਗੁਰਦਾਸਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਫਿਰੋਜ਼ਪੁਰ ਤੇ ਫ਼ਾਜ਼ਿਲਕਾ ਵਿਚ ਸਭ ਤੋਂ ਵੱਧ ਮੀਂਹ ਪਿਆ | ਸੂਬੇ ਦੇ 4 ਜ਼ਿਲਿ੍ਹਆਂ ਫਰੀਦਕੋਟ, ਫਤਿਹਗੜ੍ਹ ਸਾਹਿਬ, ਸਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਠਾਨਕੋਟ ਵਿਚ ਆਮ (ਨੌਰਮਲ) ਮਾਤਰਾ ਵਿਚ ਹੀ ਮੀਂਹ ਬਰਸਿਆ ਤੇ 5 ਜ਼ਿਲਿ੍ਹਆਂ ਬਠਿੰਡਾ, ਮੋਗਾ, ਪਟਿਆਲਾ, ਅੰਮਿ੍ਤਸਰ ਅਤੇ ਤਰਨਤਾਰਨ ਵਿਚ ਆਮ ਨਾਲੋਂ ਵੀ ਘੱਟ ਮੀਂਹ ਰਿਹਾ | ਜਦੋਂ ਕਿ 6 ਜ਼ਿਲਿ੍ਹਆਂ ਮਾਨਸਾ, ਸੰਗਰੂਰ, ਬਰਨਾਲਾ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਨੂੰ ਬਹੁਤ ਜ਼ਿਆਦਾ ਘੱਟ ਮੀਂਹ ਪ੍ਰਾਪਤ ਹੋਇਆ ਹੈ | ਮਈ ਮਹੀਨੇ ਦੌਰਾਨ ਸੂਬੇ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 128 ਫੀਸਦ ਵੱਧ ਮੀਂਹ ਪਿਆ ਹੈ | ਇੱਥੇ 24.5 ਦੇ ਮੁਕਾਬਲੇ 55.9 ਮਿਲੀ ਮੀਟਰ ਮੀਂਹ ਪਿਆ ਹੈ | ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 85 ਫੀਸਦ ਘੱਟ ਬੱਦਲ ਬਰਸੇ ਹਨ ਅਤੇ ਇੱਥੇ ਆਮ ਮੀਂਹ 15.1 ਮਿਲੀਮੀਟਰ ਦੇ ਮੁਕਾਬਲੇ ਕੇਵਲ ਕਿਣਮਿਣ ਹੀ ਹੋਈ ਹੈ |

ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਇਕ ਮਹੀਨੇ ਵਿਚ ਵਿਭਾਗ ਵਿਚ ਹੀ ਪੱਕਾ ਕਰੇਗੀ ਪੰਜਾਬ ਸਰਕਾਰ, ਹਰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।