26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜੂਨ ਦੀਆਂ ਛੁੱਟੀਆਂ ਦੀ ਮੌਜ ਸਰਕਾਰ ਨੇ ਕਿਰਕਿਰੀ ਕੀਤੀ <br/>

ਅਜੀਤ ਡੈਸਕ 06-06-2026
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 5 ਜੂਨ -ਪੰਜਾਬ ਦੀਆਂ ਗਲੀਆਂ, ਸੱਥਾਂ, ਬਾਜ਼ਾਰਾਂ 'ਚ ਅਕਸਰ ਲੋਕ ਗੱਲਾਂ ਕਰਦੇ ਹੁੰਦੇ ਸੀ ਕਿ ਮਾਸਟਰ-ਭੈਣ ਜੀਆਂ ਦੀਆਂ ਮੌਜ਼ਾਂ ਹੀ ਮੌਜ਼ਾਂ, ਪਰ ਹੁਣ ਲੋਕ ਜਦੋਂ ਸਿਖਰ ਦੁਪਹਿਰੇ ਘਰਾਂ ਦੀਆਂ ਘੰਟੀਆਂ ਵੱਜਦੀਆਂ ਹਨ ਤਾਂ ਜਾਂ ਤਾਂ ਲੋਕ ਗੇਟ ਨਹੀਂ ਖੋਲ੍ਹਦੇ, ਜੇ ਖੋਲ੍ਹ ਦੇਣ ਤਾਂ ਵਾਰ-ਵਾਰ ਪੁੱਛਦੇ ਹਨ ਕਿ ਮਾਸਟਰਾ ਤੰੂ ਫਿਰ ਆ ਗਿਆ, ਅੱਗੋਂ ਜਵਾਬ ਮਿਲਦਾ ਹੈ, ਬੀਬੀ ਪਹਿਲਾ ਮਰਦਮਸ਼ੁਮਾਰੀ ਵਾਲਾ ਆਇਆ ਸੀ, ਉਸ ਤੋਂ ਬਾਅਦ ਨਸ਼ੇ ਦਾ ਸਰਵੇ ਸੀ, ਤੀਜੀ ਵਾਰੀ ਸਖ਼ੀ 1000-1500 ਵਾਲੇ ਫਾਰਮ ਭਰਵਾਉਣ ਆਏ ਸੀ, ਹੁਣ ਓਹਦੇ ਮਰਗੋਂ ਐਸ.ਆਈ.ਆਰ. ਵਾਲਾ ਆ ਰਿਹਾ ਹੈ | ਹੁਣ ਪੰਜਾਬ ਦੀ ਜਨਤਾ ਆਖਦੀ ਹੈ ਕਿ ਮਾਸਟਰਾਂ ਵਿਚਾਰਿਆਂ ਦਾ ਬੁਰਾ ਹਾਲ ਹੈ, ਸਰਕਾਰ ਨੇ ਛੁੱਟੀਆਂ ਵਿਚ ਹੀ ਫਾਹੇ ਟੰਗ ਛੱਡੇ ਹਨ, ਅੱਗੇ ਵਿਚਾਰੇ ਪਹਾੜਾਂ 'ਤੇ ਘੁੰਮ ਆਉਂਦੇ ਸੀ, ਪਰ ਐਤਕੀਂ ਤਾਂ ਧੁੱਪੇ ਸੜਦੇ ਫਿਰਦੇ ਹਨ | ਮਰਦਮਸ਼ੁਮਾਰੀ ਦਾ ਕੰਮ 15 ਮਈ ਤੋਂ ਸ਼ੁਰੂ ਹੋਇਆ ਸੀ, ਜੋ ਕਿ ਇਕ ਵਾਰ 15 ਜੂਨ ਨੂੰ ਖ਼ਤਮ ਹੋਵੇਗਾ | 15 ਜੂਨ ਤੋਂ 20 ਜੁਲਾਈ ਤੱਕ ਐਸ.ਆਈ.ਆਰ. ਦਾ ਕੰਮ ਚੱਲੇਗਾ | ਇਸ ਕੰਮ ਤੋਂ ਕਦੋਂ ਮੁਕਤੀ ਮਿਲੇਗੀ, ਇਸ ਦੀ ਕੋਈ ਸਮਾਂ ਸੀਮਾ ਤੈਅ ਨਹੀਂ | ਵੋਟਾਂ ਦੀ ਹਰ ਤਰ੍ਹਾਂ ਸੁਧਾਈ ਦਾ ਅਮਲ ਲਗਾਤਾਰ ਜਾਰੀ ਰਹੇਗਾ, ਮੋਟੇ ਅੰਦਾਜ਼ੇ ਅਨੁਸਾਰ 50 ਹਜ਼ਾਰ ਅਧਿਆਪਕ ਇਸ ਸਾਲ ਵਿਦਿਆਰਥੀਆਂ ਦਾ ਮੂੰਹ ਦੇਖਣ ਨੂੰ ਤਰਸਣਗੇ | ਜੇ ਵਿਧਾਨ ਸਭਾ ਚੋਣਾਂ ਤੈਅ ਸਮਾਂ ਸੀਮਾ ਅਨੁਸਾਰ ਫਰਵਰੀ ਤੱਕ ਹੁੰਦੀਆਂ ਹਨ ਤਾਂ ਇਸ ਤੋਂ ਬਾਅਦ ਮਰਦਮਸ਼ੁਮਾਰੀ ਦਾ ਦੂਸਰਾ ਪੜਾਅ ਸ਼ੁਰੂ ਹੋ ਜਾਵੇਗਾ | 2026 ਦੇ ਅਖੀਰ ਤੱਕ ਕੰਮਾਂ ਅਤੇ ਸਰਵੇਖਣਾਂ ਦੀ ਲੜੀ ਟੁੱਟਣੀ ਨਹੀਂ, 50 ਤੋਂ 70 ਹਜ਼ਾਰ ਅਧਿਆਪਕ ਸਕੂਲਾਂ ਤੋਂ ਬਾਹਰ ਹੀ ਰਹਿਣਗੇ ਤਾਂ ਫਿਰ ਚੰਗੇ ਨਤੀਜਿਆਂ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ | ਸਿੱਖਿਆ ਸੁਧਾਰ ਕਮੇਟੀ ਦੇ ਬੁਲਾਰੇ ਹੰਸਰਾਜ ਨੇ ਕਿਹਾ ਕਿ ਚੰਗਾ ਹੋਵੇ ਜੇ ਪੜ੍ਹਾਈ ਪ੍ਰਤੀ ਨੇਕ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਆਪਣੀ ਕੈਬਨਿਟ ਨਾਲ ਬੈਠ ਕੇ ਪੜ੍ਹਾਈ ਦੀ ਫ਼ਿਕਰ ਕਰਨ, ਠੱਪ ਹੋਈ ਪਈ ਪੜ੍ਹਾਈ 'ਤੇ ਪੈੱ੍ਰਸ ਕਾਨਫ਼ਰੰਸ ਕਰਨ ਅਤੇ ਲੋਕਾਂ ਦੀ ਨਜ਼ਰ ਵਿਚ ਵਿਚਾਰੇ ਬੱਝੇ ਅਧਿਆਪਕਾਂ ਲਈ ਕੋਈ ਤਾਂ ਹਾਅ ਦਾ ਨਾਅਰਾ ਮਾਰਨ, ਸਿਰਫ਼ ਕਾਗ਼ਜ਼ੀ ਅਮਲ ਨਾਲ ਪੰਜਾਬ ਦੀ ਸਿੱਖਿਆ ਲੀਹ 'ਤੇ ਨਹੀਂ ਆ ਸਕਦੀ |

ਪਿਛਲੀ ਖ਼ਬਰ ਟਰਾਲਾ ਬੇਕਾਬੂ ਹੋ ਕੇ ਸੜਕ ਦੀ ਦੂਸਰੀ ਸਾਈਡ ਜਾ ਕੇ ਦਰੱਖ਼ਤ ਨਾਲ ਟਕਰਾਇਆ, ਵੱਡਾ ਹਾਦਸਾ ਹੋਣੋਂ ਟਲਿਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਫ਼ੌਜ 'ਚ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਨੂੰ ਸੁਨਹਿਰੀ ਮੌਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।