25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

'ਮੈਂ ਵਾਪਸ ਆਊਾਗਾ' ਫ਼ਿਲਮ ਦੀ ਪ੍ਰਮੋਸ਼ਨ ਲਈ ਅਟਾਰੀ ਸਰਹੱਦ ਪਹੁੰਚੇ ਪ੍ਰਸਿੱਧ ਗਾਇਕ ਏ. ਆਰ. ਰਹਿਮਾਨ, ਡਾਇਰੈਕਟਰ ਇਮਤਿਆਜ ਅਲੀ ਤੇ ਸਮੁੱਚੀ ਟੀਮ

ਅਜੀਤ ਡੈਸਕ 08-06-2026

ਏ.ਆਰ. ਰਹਿਮਾਨ ਨੇ ਬੀ. ਐੱਸ. ਐੱਫ਼. ਦੇ ਜਵਾਨਾਂ ਤੇ ਸੈਲਾਨੀਆਂ ਨੂੰ ਗੀਤਾਂ ਰਾਹੀਂ ਨੱਚਣ ਲਾਇਆ
ਅਟਾਰੀ ਸਰਹੱਦ (ਅੰਮਿ੍ਤਸਰ) 7 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਝੰਡੇ ਦੀ ਰਸਮ ਵਾਲੇ ਸਥਾਨ (ਜੇ. ਸੀ. ਪੀ.) ਵਿਖੇ 'ਮੈਂ ਵਾਪਸ ਆਊਾਗਾ' ਹਿੰਦੀ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਅਤੇ ਭਾਰਤੀ ਫਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਏ. ਆਰ. ਰਹਿਮਾਨ ਫਿਲਮ ਸਟਾਰਾਂ ਦੀ ਟੀਮ ਨਾਲ ਭਾਰਤੀ ਸਰਹੱਦ 'ਤੇ ਪੁੱਜੇ | ਅਟਾਰੀ ਸਰਹੱਦ ਸਵੱਰਨ ਜਯੰਤੀ ਦੁਆਰ ਪਹੁੰਚਣ 'ਤੇ ਟੀਮ ਦਾ ਬੀ. ਐੱਸ. ਐੱਫ਼. ਦੇ ਉੱਚ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ ਗਿਆ | ਇੱਥੇ ਦੱਸਣ ਯੋਗ ਹੈ ਕਿ ਮੈਂ ਵਾਪਸ ਆਊਾਗਾ ਫਿਲਮ ਵਿਚ ਪੰਜਾਬੀ ਫਿਲਮੀ ਸਟਾਰ ਦਿਲਜੀਤ ਦੋਸਾਂਝ ਜੋ ਇਸ ਫਿਲਮ ਦਾ ਹਿੱਸਾ ਹਨ ਨੇ ਵੀ ਟੀਮ ਨਾਲ ਅਟਾਰੀ ਬਾਰਡਰ ਪਹੁੰਚਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕੇ | ਫਿਲਮ ਸਟਾਰਾਂ ਦੀ ਟੀਮ ਦਰਸ਼ਕ ਗੈਲਰੀ ਵਿਚ ਪਹੁੰਚੀ ਤਾਂ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਆਏ ਹਜ਼ਾਰਾਂ ਸੈਲਾਨੀਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ | ਉਕਤ ਫਿਲਮ 12 ਜੂਨ 2026 ਨੂੰ ਭਾਰਤੀ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ | ਫਿਲਮ ਦੇ ਡਾਇਰੈਕਟਰ ਇਮਤਿਆਜ ਅਲੀ ਨੇ ਦੱਸਿਆ ਕਿ ਇਹ ਫਿਲਮ ਭਾਰਤ-ਪਾਕਿਸਤਾਨ ਦੇਸ਼ਾਂ ਦੀ ਵੰਡ ਹੋਣ ਸਮੇਂ ਵਿਛੜੇ ਪ੍ਰੇਮੀਆਂ ਦੇ ਦਰਦ ਤੇ ਭਾਵੁਕ ਸਫ਼ਰ 'ਤੇ ਅਧਾਰਿਤ ਹੈ | 1947 ਦੀ ਦੋਵੇਂ ਦੇਸ਼ਾਂ ਦੀ ਵੰਡ ਮੌਕੇ ਵੀ ਅਟਾਰੀ ਵਾਹਗਾ ਸਰਹੱਦ ਰਸਤੇ ਦੋਵੇਂ ਦੇਸ਼ਾਂ ਦੀ ਅਵਾਮ ਦਾ ਆਪੋ ਆਪਣੇ ਦੇਸ਼ ਛੱਡ ਕੇ ਆਉਣ ਜਾਣ ਦਾ ਸਿਲਸਿਲਾ ਰਿਹਾ ਹੈ ਜਿਸ ਕਰਕੇ ਉਹ ਆਪਣੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਭਾਰਤ ਦੀ ਅਟਾਰੀ ਸਰਹੱਦ 'ਤੇ ਪਹੁੰਚ ਕੇ ਮੈਂ ਵਾਪਸ ਆਊਾਗਾ ਫਿਲਮ ਨੂੰ ਪ੍ਰਮੋਟ ਕਰਨ ਲਈ ਪੁੱਜੇ ਹਨ | ਏ. ਆਰ. ਰਹਿਮਾਨ ਨੇ ਅਟਾਰੀ ਸਰਹੱਦ 'ਤੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਦੇਸ਼ ਭਗਤੀ ਦੇ ਸੰਗੀਤ ਵੰਦੇ ਮਾਤਰਮ ਨੂੰ ਗਾ ਕੇ ਆਉਣ ਵਾਲੀ ਫਿਲਮ ਦੇ ਵੱਖ-ਵੱਖ ਗਾਣਿਆਂ ਨਾਲ ਸੈਲਾਨੀਆਂ ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨੂੰ ਨੱਚਣ ਲਗਾਇਆ | ਇਸ ਮੌਕੇ ਏ. ਆਰ. ਰਹਿਮਾਨ, ਡਾਇਰੈਕਟਰ ਇਮਤਿਆਜ ਅਲੀ ਸਮੇਤ ਸਮੁੱਚੀ ਟੀਮ ਵਲੋਂ ਲਾਈਵ ਪ੍ਰੋਗਰਾਮ ਖਤਮ ਕਰਨ ਉਪਰੰਤ ਤੇ ਝੰਡੇ ਦੀ ਰਸਮ ਰੀਟਰੀਟ ਵੇਖਣ ਉਪਰੰਤ ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਲਾਈਨ 'ਤੇ ਦੋਵੇਂ ਦੇਸ਼ਾਂ ਦੀ ਸਰਹੱਦ ਨੂੰ ਦਰਸਾਉਂਦੀ ਪਿੱਲਰ ਬੁਰਜੀ ਨੂੰ ਵੇਖਿਆ ਤੇ ਉਪਰੰਤ ਬੀ. ਐੱਸ. ਐੱਫ਼. ਦੇ ਜਵਾਨਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ | ਇਸ ਮੌਕੇ ਅਦਾਕਾਰ ਵੇਦਾਂਗ ਰੈਣਾ, ਮਸ਼ਹੂਰ ਗਾਇਕ ਮੋਹਿਤ ਚੌਹਾਨ, ਨੀਲਾਂਜਨਾ ਘੋਸ਼, ਪੂਜਾ ਤਿਵਾਰੀ ਤੇ ਨਰਗਿਸ ਨੂੰ ਅਟਾਰੀ ਸਰਹੱਦ ਆਉਣ ਤੇ ਬੀ. ਐੱਸ. ਐੱਫ. ਦੇ ਆਈ. ਜੀ. ਪੰਜਾਬ ਸ੍ਰੀ ਅਤੁਲ ਫੁਲਜ਼ਲੇ, ਡੀ.ਆਈ.ਜੀ. ਅੰਮਿ੍ਤਸਰ ਸੈਕਟਰ ਸ੍ਰੀ ਐੱਸ. ਐੱਸ. ਚੰਡੇਲ, ਕਮਾਂਡੈਂਟ ਸ੍ਰੀ ਐੱਚ. ਐੱਨ. ਜੋਸ਼ੀ, ਕਮਾਡੈਂਟ ਕਮਲ ਯਾਦਵ, ਕਮਾਂਡੈਂਟ ਸ੍ਰੀ ਵਿਸ਼ਾਲ ਸਿੰਘ, ਕਮਾਂਡੈਂਟ ਅਮਨਦੀਪ ਸਿੰਘ ਸਮੇਤ ਹੋਰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਰਵਾਨਾ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ-23711 ਮਰੀਜ਼ ਦਰਜ ਅਗਲੀ ਖ਼ਬਰ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਲਈ ਸ਼ਹਿਰ ਦੀ ਜਾਣਕਾਰੀ ਸਲਿੱਪ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।