24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 2 ਘੰਟੇ ਲਈ ਕੀਤਾ ਟੋਲ ਮੁਕਤ

ਅਜੀਤ ਡੈਸਕ 10-06-2026

ਜਦ ਤੱਕ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ, ਸੰਘਰਸ਼ ਜਾਰੀ ਰਹੇਗਾ-ਕੌਮੀ ਇਨਸਾਫ਼ ਮੋਰਚਾ
ਲਾਡੋਵਾਲ, 9 ਜੂਨ (ਬਲਬੀਰ ਸਿੰਘ ਰਾਣਾ)-ਅੱਜ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਵਿਖੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਅਮਨ ਅਮਾਨ ਅਤੇ ਸ਼ਾਂਤਮਈ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 12 ਤੋਂ 2 ਵਜੇ ਤੱਕ ਕਿਸਾਨ ਜਥੇਬੰਦੀਆਂ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਵੱਡੀ ਗਿਣਤੀ ਵਿਚ ਪੁੱਜ ਕੇ ਟੋਲ ਪਲਾਜ਼ਾ 2 ਘੰਟੇ ਫਰੀ ਕਰਕੇ ਹਜ਼ਾਰਾਂ ਗੱਡੀਆਂ ਨੂੰ ਟੋਲ ਮੁਕਤ ਲੰਘਾਇਆ ਗਿਆ | ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਕੋ-ਕਨਵੀਨਰ ਗੁਰਿੰਦਰ ਸਿੰਘ ਭੰਗੂ, ਕਨਵੀਨਰ ਪਾਲ ਸਿੰਘ ਫਰਾਂਸ, ਕੋ-ਕਨਵੀਨਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਗੁਰਦੀਪ ਸਿੰਘ ਬਠਿੰਡਾ, ਹਨੀ ਸਿੰਗਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਾਰਿਸ-ਏ-ਪੰਜਾਬ, ਪਾਲ ਸਿੰਘ ਘੜੂਆਂ ਕੋ-ਸਰਪ੍ਰਸਤ ਅਤੇ ਜਸਵੰਤ ਸਿੰਘ ਚੀਮਾ ਲੁਧਿਆਣਾ ਆਦਿ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਿੱਖਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਮੋਰਚੇ ਵਲੋਂ ਅਗਲੇ ਪ੍ਰੋਗਰਾਮ ਦੌਰਾਨ 4 ਜੁਲਾਈ ਨੂੰ ਰਾਜਪੁਰਾ ਰੇਲਵੇ ਟਰੈਕ 'ਤੇ 2 ਘੰਟੇ ਲਈ ਰੇਲਾਂ ਨੂੰ ਰੋਕਣਾ ਤੇ 15 ਅਗਸਤ ਨੂੰ ਰਾਜ ਭਵਨ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਅੱਤ ਦੀ ਗਰਮੀ ਵਿਚ ਵੀ ਨੌਜਵਾਨਾਂ ਤੇ ਹੋਰਾਂ ਨੇ ਹੱਥਾਂ ਵਿਚ ਬੰਦੀ ਸਿੰਘਾਂ ਦੀਆਂ ਤਸਵੀਰਾਂ, ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਅਤੇ ਕੌਮੀ ਇਨਸਾਨ ਮੋਰਚੇ ਦੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ | ਇਸ ਮੌਕੇ ਸਟੇਜ ਦੀ ਭੂਮਿਕਾ ਕੋ-ਕਨਵੀਨਰ ਗੁਰਿੰਦਰ ਸਿੰਘ ਭੰਗੂ ਨੇ ਬਾਖੂਬੀ ਨਿਭਾਈ | ਇਸ ਮੌਕੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ, ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਖੋਸਾ ਮੋਗਾ, ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ, ਸੂਬਾ ਆਗੂ ਪ੍ਰੋਫੈਸਰ ਬਲਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਆਗੂ ਨਿਰਭੈ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਡਾ. ਦਰਸ਼ਨ ਪਾਲ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ, ਸੁਖਜੀਤ ਸਿੰਘ ਹਰਦੋਚੰਡੇ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ, ਬਚਿੱਤਰ ਸਿੰਘ ਕੋਟਲਾ, ਗੁਰਸੇਵਕ ਸਿੰਘ ਧਾਲੀਵਾਲ ਬੀ.ਕੇ.ਯੂ. ਮਝੈਲ ਇੰਦਰਜੀਤ ਸਿੰਘ ਕੋਟ ਬੁੱਢਾ ਕਿਸਾਨ ਸੰਘਰਸ਼ ਕਮੇਟੀ, ਬੀ.ਕੇ.ਯੂ. ਲੱਖੋਵਾਲ, ਕਿਸਾਨ ਆਗੂ ਸੁਖ ਗਿੱਲ ਮੋਗਾ, ਸਤਨਾਮ ਸਿੰਘ ਹਰੀਕੇ, ਬੀ.ਕੇ.ਯੂ. ਚੜੂਨੀ, ਬੀ.ਕੇ.ਯੂ. ਡਕੌਂਦਾ, ਮਨਰੇਗਾ ਮਜ਼ਦੂਰ ਆਗੂ ਰੇਸ਼ਮ ਸਿੰਘ, ਬੱਗਾ ਸਿੰਘ ਫ਼ਿਰੋਜ਼ਪੁਰ, ਕਰਨੈਲ ਸਿੰਘ ਪੰਜੋਲੀ, ਪਿ੍ਥੀਪਾਲ ਸਿੰਘ ਬਟਾਲਾ, ਜਗਵੀਰ ਸਿੰਘ ਘੜੂੰਆਂ, ਬਲਜੀਤ ਸਿੰਘ ਭਾਊ, ਮੱਖਣ ਸਿੰਘ ਮਾਨਸਾ, ਜਤਿੰਦਰ ਸਿੰਘ ਈਸੜੂ, ਬਲਦੇਵ ਸਿੰਘ ਦਮਹੇੜੀ, ਜਸਬੀਰ ਸਿੰਘ ਆਹਲੂਵਾਲੀਆ ਆਦਿ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਹਾਈਕਮਾਨ ਦੀ ਨਜ਼ਰ ਪੰਜਾਬ 'ਤੇ ਨਿਤਿਨ ਨਬੀਨ ਦਾ ਦੌਰਾ ਬਣਿਆ ਚਰਚਾ ਦਾ ਕੇਂਦਰ <br/> ਅਗਲੀ ਖ਼ਬਰ ਪੁਲਿਸ ਛਾਪੇਮਾਰੀ ਦੌਰਾਨ ਨੌਜਵਾਨ ਨੂੰ ਹਿਰਾਸਤ 'ਚ ਲੈਣ 'ਤੇ ਹੋਈ ਹੱਥੋਪਾਈ ਦੌਰਾਨ ਬਜ਼ੁਰਗ ਦੀ ਮੌਤ, ਪਰਿਵਾਰਕ ਮੈਂਬਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।