ਨਵੀਂ ਦਿੱਲੀ, 9 ਜੂਨ (ਉਪਮਾ ਡਾਗਾ ਪਾਰਥ)-ਤਿ੍ਣਮੂਲ ਕਾਂਗਰਸ 'ਚ ਸੰਸਦ ਮੈਂਬਰਾਂ ਦੀ ਬਗ਼ਾਵਤ ਤੋਂ ਬਾਅਦ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਲੋਕ ਸਭਾ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਪਾਰਟੀ ਦਾ ਚੀਫ਼ ਵਿਪ੍ਹ ਨਿਯੁਕਤ ਕਰ ਦਿੱਤਾ | ਮਮਤਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਸ ਸੰਬੰਧ 'ਚ ਚਿੱਠੀ ਲਿਖ ਕੇ ਇਸ ਨੂੰ ਫੌਰੀ ਪ੍ਰਭਾਵ ਨਾਲ ਲਾਗੂ ਕਰਨ ਦੀ ਅਪੀਲ ਕੀਤੀ | ਮਮਤਾ ਵਲੋਂ ਇਹ ਚਿੱਠੀ ਸੋਮਵਾਰ ਨੂੰ ਸੰਸਦ ਮੈਂਬਰ ਕਾਕੋਲੀ ਘੋਸ਼ ਵਲੋਂ ਬਗ਼ਾਵਤ ਅਤੇ ਐਨ.ਡੀ.ਏ. ਦਾ ਸਮਰਥਨ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੇ 20 ਹੋਰ ਮੈਂਬਰਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਕੀਤਾ ਸੀ | ਬਾਗ਼ੀ ਧੜੇ ਨੇ ਕਾਕੋਲੀ ਘੋਸ਼ ਨੂੰ ਆਪਣਾ ਚੀਫ਼ ਵਿਪ੍ਹ ਅਤੇ ਸ਼ਤਾਬਦੀ ਰਾਏ ਨੂੰ ਆਪਣਾ ਡਿਪਟੀ ਲੀਡਰ ਚੁਣਿਆ ਸੀ |
ਮਮਤਾ ਬੈਨਰਜੀ ਨੇ ਲੋਕ ਸਭਾ 'ਚ ਕਲਿਆਣ ਬੈਨਰਜੀ ਨੂੰ ਬਣਾਇਆ ਚੀਫ਼ ਵਿਪ੍ਹ <br/>
ਅਜੀਤ ਡੈਸਕ
10-06-2026