25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਭੇਦ ਭਰੇ ਹਾਲਾਤ 'ਚ ਲਾਪਤਾ

ਅਜੀਤ ਡੈਸਕ 10-06-2026

ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਲੁਧਿਆਣਾ ਵਿਖੇ ਹਾਲ 'ਚ ਹੀ 18 ਕੁੜੀਆਂ ਦੇ ਲਾਪਤਾ ਹੋਣ ਦੀਆਂ ਵਾਪਰੀਆਂ ਘਟਨਾਵਾਂ ਉਪਰੰਤ ਅੰਮਿਤਸਰ 'ਚ 2 ਨਾਬਾਲਗ ਭੈਣਾਂ ਦੇ ਭੇਦ ਭਰੇ ਹਾਲਾਤਾਂ 'ਚ ਲਾਪਤਾ ਹੋ ਗਈਆਂ | ਦੋਵੇਂ ਘਰੋਂ ਕੰਪਿਊਟਰ ਕਲਾਸ ਲਈ ਗਈਆਂ ਪਰ ਘਰ ਵਾਪਸ ਨਹੀਂ ਪਰਤੀਆਂ | ਪੁਲਿਸ ਵਲੋਂ ਮਾਪਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਕਲੋਨੀ ਦੇ ਰਹਿਣ ਵਾਲੇ ਕੁੜੀਆਂ ਦੇ ਪਿਤਾ ਮਨੋਜ ਕੁਮਾਰ ਨੇ ਦਸਿਆ ਕਿ ਲੜਕੀਆਂ ਦੀ ਉਮਰ 14 ਅਤੇ 17 ਸਾਲ ਸੀ ਅਤੇ ਦੋਵੇਂ ਹੀ ਰੋਜ਼ਾਨਾ ਵਾਂਗ ਘਰੋਂ ਕੰਪਿਊਟਰ ਕਲਾਸ ਲਈ ਗਈਆਂ ਸਨ | ਜਦੋਂ ਕਿ ਕੰਪਿਊਟਰ ਕੇਂਦਰ ਤੋਂ ਪਤਾ ਚੱਲਿਆ ਕਿ ਉਹ ਕੇਂਦਰ 'ਚ ਨਹੀਂ ਆਈਆਂ | ਜਿਸ ਉਪਰੰਤ ਪਰਿਵਾਰ ਦੇ ਮੈਂਬਰਾਂ 'ਚ ਹਫੜਾ ਦਫੜੀ ਮੱਚ ਗਈ | ਉਨ੍ਹਾਂ ਆਸ ਪਾਸ ਦੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਤੋਂ ਪਤਾ ਕੀਤਾ ਪਰ ਕਿਧਰੇ ਵੀ ਉਨ੍ਹਾਂ ਦਾ ਪਤਾ ਨਹੀਂ ਚਲਿਆ | ਇਸ ਸਬੰਧੀ ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ | ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਦਿੱਲੀ ਪੁਲਿਸ ਵਲੋਂ ਮਜੀਠਾ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਮਮਤਾ ਬੈਨਰਜੀ ਨੇ ਲੋਕ ਸਭਾ 'ਚ ਕਲਿਆਣ ਬੈਨਰਜੀ ਨੂੰ ਬਣਾਇਆ ਚੀਫ਼ ਵਿਪ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।