25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿੱਲੀ ਪੁਲਿਸ ਵਲੋਂ ਮਜੀਠਾ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 10-06-2026
ਮਜੀਠਾ, 9 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਮਜੀਠਾ ਦੀ ਵਾਰਡ ਨੰਬਰ ਦੋ ਤੋਂ ਇਕ ਨੌਜਵਾਨ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਰਨ ਤਾਰਨ ਜਿਹੜਾ ਕਿ ਵਾਰਡ ਨੰਬਰ ਦੋ ਵਿਚ ਆਪਣੀ ਭੂਆ ਕਮਲੇਸ਼ ਕੌਰ ਪਤਨੀ ਜਗੀਰ ਸਿੰਘ ਦੇ ਕੋਲ ਰਹਿੰਦਾ ਸੀ ਨੂੰ ਅੱਜ ਸਵੇਰੇ ਛਾਪੇਮਾਰੀ ਦੌਰਾਨ ਗਿ੍ਫ਼ਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ | ਜਿਹੜੇ ਕਿ ਉਸ ਨੇ ਆਪਣੀ ਭੂਆ ਦੇ ਘਰ ਮਜੀਠਾ ਵਿਖੇ ਲੁਕਾ ਕੇ ਰੱਖੇ ਸਨ | ਉਕਤ ਵਿਅਕਤੀ ਨੂੰ ਸਮੇਤ ਪਿਸਤੌਲਾਂ ਕਾਬੂ ਕਰਕੇ ਦਿੱਲੀ ਪੁਲਿਸ ਵਾਲੇ ਆਪਣੇ ਨਾਲ ਦਿੱਲੀ ਲੈ ਗਏ | ਮਿਲੇ ਵੇਰਵਿਆਂ ਮੁਤਾਬਕ ਇਸ ਵਿਅਕਤੀ ਦੇ ਗੈਰ ਸਮਾਜੀ ਅਨਸਰਾਂ ਨਾਲ ਸੰਬੰਧ ਸਨ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਉਸ ਦੇ ਫ਼ੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਉਸਨੂੰ ਗਿ੍ਫ਼ਤਾਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਆਪਣੇ ਹੀ ਪੀਟਰ ਰੇਹੜੇ 'ਚ ਬਾਲਣ ਰੱਖ ਕੇ ਕੀਤਾ ਆਤਮਦਾਹ ਪੁਲਿਸ ਨੂੰ ਵਿਅਕਤੀ ਦੇ ਘਰੋਂ ਲਿਖਿਆ ਹੋਇਆ ਮਿਲਿਆ ਪੱਤਰ <br... ਅਗਲੀ ਖ਼ਬਰ ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਭੇਦ ਭਰੇ ਹਾਲਾਤ 'ਚ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।