25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਪਣੇ ਹੀ ਪੀਟਰ ਰੇਹੜੇ 'ਚ ਬਾਲਣ ਰੱਖ ਕੇ ਕੀਤਾ ਆਤਮਦਾਹ ਪੁਲਿਸ ਨੂੰ ਵਿਅਕਤੀ ਦੇ ਘਰੋਂ ਲਿਖਿਆ ਹੋਇਆ ਮਿਲਿਆ ਪੱਤਰ <br/>

ਅਜੀਤ ਡੈਸਕ 10-06-2026

ਸੁਨਾਮ ਊਧਮ ਸਿੰਘ ਵਾਲਾ, 9 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਸਵੇਰੇ ਨੇੜਲੇ ਪਿੰਡ ਚੀਮਾ ਦੀ ਅਨਾਜ ਮੰਡੀ ਵਿਚ ਉਸ ਵੇਲੇ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਜਦੋਂ ਇਕ ਵਿਅਕਤੀ ਵਲੋਂ ਪੀਟਰ ਰੇਹੜੇ ਵਿਚ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ | ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਿਸ ਥਾਣਾ ਚੀਮਾ ਮੰਡੀ ਦੇ ਐਸ.ਐਚ.ਓ. ਨੂੰ ਕਰੀਬ ਪੌਣੇ ਕੁ ਪੰਜ ਵਜੇ ਇਤਲਾਹ ਮਿਲੀ ਸੀ ਕਿ ਅਨਾਜ ਮੰਡੀ ਚੀਮਾ ਵਿਚ ਇਕ ਪੀਟਰ ਰੇਹੜੇ ਨੂੰ ਭਿਆਨਕ ਅੱਗ ਲੱਗੀ ਹੋਈ ਹੈ | ਜਦੋਂ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਉਦੋਂ ਤੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ | ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੁਲਿਸ ਦੀ ਹੁਣ ਤੱਕ ਦੀ ਪੜਤਾਲ ਅਨੁਸਾਰ ਮਿ੍ਤਕ ਦੀ ਪਛਾਣ 58 ਕੁ ਵਰਿ੍ਹਆਂ ਦੇ ਗੁਰਨੈਬ ਸਿੰਘ ਉਰਫ਼ ਨੈਬ ਸਿੰਘ ਵਾਸੀ ਚੀਮਾ ਵਜੋਂ ਹੋਈ ਹੈ ਜੋ ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਨੇੜੇ ਰਹਿਣ ਵਾਲੇ ਦੱਸੇ ਜਾ ਰਹੇ ਹਨ | ਡੀ.ਐਸ.ਪੀ. ਖਹਿਰਾ ਨੇ ਦੱਸਿਆ ਕਿ ਗੁਰਨੈਬ ਸਿੰਘ ਉਰਫ਼ ਨੈਬ ਸਿੰਘ ਇਕ ਧਾਰਮਿਕ ਬਿਰਤੀ ਦੇ ਇਨਸਾਨ ਸਨ ਜੋ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਸਨ | ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਿ੍ਤਕ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਪੀਟਰ ਰੇਹੜੇ ਵਿਚ ਲੱਕੜਾਂ ਰੱਖ ਲਈਆਂ ਸਨ | ਅੱਜ ਸਵੇਰੇ ਕਰੀਬ ਸਵਾ ਕੁ ਚਾਰ ਵਜੇ ਉਹ ਸਾਈਕਲ 'ਤੇ ਘਰੋਂ ਨਿਕਲਿਆ ਅਤੇ ਜਾ ਕੇ ਬੱਸ ਅੱਡਾ ਚੀਮਾ ਨੇੜੇ ਬਣੀ ਨਿਹੰਗ ਛਾਉਣੀ ਕੋਲ ਆਪਣਾ ਸਾਈਕਲ ਖੜ੍ਹਾ ਕਰ ਕੇ ਪੀਟਰ ਰੇਹੜਾ ਲੈ ਕੇ ਅੱਗੇ ਚਲਾ ਗਿਆ | ਕਰੀਬ ਸਾਢੇ ਚਾਰ ਤੋਂ ਪੌਣੇ ਪੰਜ ਵਜੇ ਦੇ ਵਿਚਕਾਰ ਉਸ ਨੇ ਚੀਮਾ ਦੀ ਅਨਾਜ ਮੰਡੀ ­'ਚ ਪਹੰੁਚ ਕੇ ਘਟਨਾ ਨੂੰ ਅੰਜਾਮ ਦਿੱਤਾ | ਪੜਤਾਲ ਦੌਰਾਨ ਪੁਲਿਸ ਨੂੰ ਉਸ ਦੇ ਘਰੋਂ ਇੱਕ ਪੱਤਰ ਮਿਲਿਆ ਹੈ | ਜਿਸ ਵਿਚ ਮਿ੍ਤਕ ਨੇ ਜ਼ਿਕਰ ਕੀਤਾ ਹੈ ਕਿ ਉਹ ਸੰਸਕਾਰ ਲਈ ਲੋੜੀਂਦੀ ਸਮਗਰੀ (ਲੱਕੜਾਂ, ਤੇਲ, ਡੀਜ਼ਲ, ਪੈਟਰੋਲ ਅਤੇ ਘਿਓ) ਆਦਿ ਆਪਣੇ ਨਾਲ ਲੈ ਕੇ ਜਾ ਰਿਹਾ ਹੈ | ਉਸੇ ਪੱਤਰ ਵਿਚ ਇੱਕ ਰਿਸ਼ਤੇਦਾਰ ਨਾਲ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਵੀ ਲਿਖਿਆ ਹੋਇਆ ਹੈ |

ਪਿਛਲੀ ਖ਼ਬਰ ਸੰਯੁਕਤ ਰਾਸ਼ਟਰ 'ਚ ਪਾਕਿ ਨੇ ਫਿਰ ਉਗਲਿਆ ਭਾਰਤ ਖ਼ਿਲਾਫ਼ ਜ਼ਹਿਰ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਮਜੀਠਾ ਤੋਂ ਦੋ ਪਿਸਤੌਲਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।