25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੰਯੁਕਤ ਰਾਸ਼ਟਰ 'ਚ ਪਾਕਿ ਨੇ ਫਿਰ ਉਗਲਿਆ ਭਾਰਤ ਖ਼ਿਲਾਫ਼ ਜ਼ਹਿਰ

ਅਜੀਤ ਡੈਸਕ 10-06-2026

ਅੰਮਿ੍ਤਸਰ, 9 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਕ ਵਾਰ ਫਿਰ ਤਾਲਿਬਾਨ ਨਾਲ ਭਾਰਤ ਦੇ ਸੰਬੰਧਾਂ ਨੂੰ ਲੈ ਕੇ ਸੰਯੁਕਤ ਰਾਸ਼ਟਰ 'ਚ ਜ਼ਹਿਰ ਉਗਲਿਆ ਹੈ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਸਥਾਈ ਪ੍ਰਤੀਨਿਧੀ ਅਸੀਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਭਾਰਤ ਦਾ ਇਕੋ-ਇਕ ਉਦੇਸ਼ ਪਾਕਿ ਨੂੰ ਅਸਥਿਰ ਕਰਨਾ ਹੈ | ਇਸ 'ਚ ਅਫ਼ਗਾਨਿਸਤਾਨ ਦੀ ਧਰਤੀ 'ਤੇ ਕੰਮ ਕਰ ਰਹੇ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅਤੇ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਵਰਗੇ ਅੱਤਵਾਦੀਆਂ ਦੀ ਵਰਤੋਂ ਸ਼ਾਮਿਲ ਹੈ | ਪਾਕਿਸਤਾਨੀ ਰਾਜਦੂਤ ਨੇ ਬਿਨਾਂ ਸਬੂਤਾਂ ਦੇ ਦੋਸ਼ ਲਗਾਇਆ ਕਿ ਭਾਰਤ ਪਾਕਿ ਨੂੰ ਅਸਥਿਰ ਕਰਨ ਅਤੇ ਨਿਸ਼ਾਨਾ ਬਣਾਉਣ ਲਈ ਬਲੋਚ ਲਿਬਰੇਸ਼ਨ ਆਰਮੀ ਦਾ ਸਮਰਥਨ ਅਤੇ ਫੰਡਿੰਗ ਕਰਦਾ ਹੈ | ਪਾਕਿਸਤਾਨੀ ਰਾਜਦੂਤ ਨੇ ਬੀ. ਐੱਲ. ਏ. ਨੂੰ 'ਫ਼ਿਤਨਾ ਅਲ-ਹਿੰਦੁਸਤਾਨ' ਕਹਿ ਕੇ ਸੰਬੋਧਿਤ ਕੀਤਾ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਾਰਵਥਨੇਨੀ ਹਰੀਸ਼ ਨੇ ਪਾਕਿਸਤਾਨੀ ਰਾਜਦੂਤ ਦੇ ਇਸ ਜ਼ਹਿਰੀਲੇ ਬਿਆਨ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਇਹ ਪਾਕਿਸਤਾਨੀ ਸਰਕਾਰ ਦੁਆਰਾ ਅਧਿਕਾਰਤ ਤੌਰ 'ਤੇ ਸਪਾਂਸਰ ਕੀਤੀ ਗਈ ਗਲਤ ਅਤੇ ਗੁਮਰਾਹਕੁਨ ਜਾਣਕਾਰੀ ਹੈ, ਜਿਸ ਨੂੰ ਧਾਰਮਿਕ ਲੇਬਲ ਦਿੱਤਾ ਗਿਆ ਹੈ | ਪਾਕਿ ਦਾ ਪਰਦਾਫਾਸ਼ ਕਰਦੇ ਹੋਏ ਭਾਰਤੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨੀ ਰਾਜਦੂਤ ਚਾਹੁੰਦੇ ਹਨ ਕਿ ਲੋਕ ਭਾਰਤ ਦੇ ਖ਼ਿਲਾਫ਼ ਦੁਸ਼ਮਣ ਬਣੇ ਰਹਿਣ ਅਤੇ ਉਸ ਦੀ ਸੱਤਾ ਕਾਇਮ ਰਹੇ |

ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਦਾ ਆਗਾਜ਼ ਕੱਲ੍ਹ ਤੋਂ <br/> ਅਗਲੀ ਖ਼ਬਰ ਆਪਣੇ ਹੀ ਪੀਟਰ ਰੇਹੜੇ 'ਚ ਬਾਲਣ ਰੱਖ ਕੇ ਕੀਤਾ ਆਤਮਦਾਹ ਪੁਲਿਸ ਨੂੰ ਵਿਅਕਤੀ ਦੇ ਘਰੋਂ ਲਿਖਿਆ ਹੋਇਆ ਮਿਲਿਆ ਪੱਤਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।