ਮੋਰਿੰਡਾ, 10 ਜੂਨ (ਤਰਲੋਚਨ ਸਿੰਘ ਕੰਗ)-ਮੋਰਿੰਡਾ ਦੇ ਵਾਰਡ ਨੰਬਰ 1 ਵਿਚ ਇੱਕ ਅੱਠ ਸਾਲਾ ਮਾਸੂਮ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ | ਜਿਸਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ | ਇਸ ਸਬੰਧੀ ਬੱਚੀ ਦੀ ਮਾਤਾ ਪੂਨਮ ਦੇਵੀ ਨੇ ਦੱਸਿਆ ਕਿ ਮੇਰੀ ਬੇਟੀ ਕੀਰਤੀ ਘਰ ਦੇ ਬਾਹਰ ਲਗਭਗ ਚਾਰ ਵਜੇ ਖੇਡ ਰਹੀ ਸੀ, ਤਾਂ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਨੋਚ ਨੋਚ ਕੇ ਖਾ ਲਿਆ | ਬੱਚੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਅਤੇ ਬੱਚੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਕੁੱਤਿਆਂ ਦੇ ਝੁੰਡ 'ਚੋਂ ਕੱਢ ਕੇ ਹਸਪਤਾਲ ਲੈ ਗਏ | ਜਿੱਥੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਤੇ ਰਾਸਤੇ ਵਿਚ ਹੀ ਬੱਚੀ ਦੀ ਮੌਤ ਹੋ ਗਈ |