24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1577.35 ਫੁੱਟ

ਅਜੀਤ ਡੈਸਕ 11-06-2026
ਨੰਗਲ, 10 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1577.35 ਫੁੱਟ ਰਿਕਾਰਡ ਕੀਤਾ ਗਿਆ | ਭਾਖੜਾ ਡੈਮ 'ਚ 16151 ਕਿਊਸਿਕ ਪਾਣੀ ਆ ਰਿਹਾ ਹੈ ਅਤੇ 22977 ਕਿਊਸਿਕ ਪਾਣੀ ਛੱਡਿਆਂ ਜਾ ਰਿਹਾ ਹੈ | ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ 'ਚ 12350 ਕਿਊਸਿਕ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ 10150 ਅਤੇ ਦਰਿਆ ਸਤਲੁਜ 'ਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਪਿਛਲੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1555.71 ਫੁੱਟ ਸੀ | ਚੇਤੇ ਰਹੇ ਕਿ ਭਾਖੜਾ ਡੈਮ 'ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ, ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ | ਭਾਖੜਾ ਡੈਮ ਦੀ ਝੀਲ 'ਗੋਬਿੰਦ ਸਾਗਰ' 65 ਵਰਗ ਮੀਲ ਖੇਤਰ 'ਚ ਫੈਲੀ ਹੈ ਅਤੇ ਇਸ 'ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ | 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ |

ਪਿਛਲੀ ਖ਼ਬਰ ਅਵਾਰਾ ਕੁੱਤਿਆਂ ਨੇ ਅੱਠ ਸਾਲਾ ਬੱਚੀ ਨੂੰ ਨੋਚ-ਨੋਚ ਖਾਧਾ-ਮੌਤ ਅਗਲੀ ਖ਼ਬਰ • ਕਿਸਾਨਾਂ ਦੀ ਸਾਵਧਾਨੀ ਨਾਲ ਭੂਜਲ ਤੇ ਬਿਜਲੀ ਬੋਰਡ ਨੂੰ ਰਾਹਤ • ਘੱਟ ਮੌਨਸੂਨ ਦੀ ਸੰਭਾਵਨਾ ਨੇ ਵਧਾਈ ਚਿੰਤਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।