25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕੈਪੀਟੋਲ ਹਸਪਤਾਲ ਵਿਚ 78 ਸਾਲਾ ਔਰਤ ਦਾ ਬਿਨਾਂ ਓਪਨ-ਹਾਰਟ ਸਰਜਰੀ ਦੇ ਬਦਲਿਆ ਹਾਰਟ ਵਾਲਵ <br/>

ਅਜੀਤ ਡੈਸਕ 14-06-2026
ਜਲੰਧਰ, 13 ਜੂਨ (ਐੱਮ. ਐੱਸ. ਲੋਹੀਆ)-ਕੈਪੀਟੋਲ ਹਸਪਤਾਲ ਦੇ ਡਾਕਟਰਾਂ ਨੇ 78 ਸਾਲਾ ਔਰਤ ਮਰੀਜ਼ ਦਾ ਹਾਰਟ ਵਾਲਵ ਬਿਨਾਂ ਦੁਬਾਰਾ ਓਪਨ-ਹਾਰਟ ਸਰਜਰੀ ਕੀਤੇ ਸਫ਼ਲਤਾਪੂਰਵਕ ਬਦਲ ਕੇ ਉਸਨੂੰ ਨਵਾਂ ਜੀਵਨ ਦਿੱਤਾ ਹੈ | ਇਹ ਜਟਿਲ ਪ੍ਰਕਿਰਿਆ ਕੈਪੀਟੋਲ ਹਸਪਤਾਲ ਦੇ ਚੇਅਰਮੈਨ ਡਾ. ਸੀ. ਐੱਸ. ਪਰੂਥੀ ਦੇ ਮਾਰਗਦਰਸ਼ਨ ਹੇਠ, ਮੈਡੀਕਲ ਡਾਇਰੈਕਟਰ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਰਨੂਰ ਸਿੰਘ ਪਰੂਥੀ, ਡਾ. ਅਜੀਤਪਾਲ ਸਿੰਘ (ਕੰਸਲਟੈਂਟ ਕਾਰਡੀਓਲੋਜਿਸਟ) ਅਤੇ ਕਾਰਡੀਓਲੋਜੀ ਟੀਮ ਵਲੋਂ ਸਫ਼ਲਤਾਪੂਰਵਕ ਕੀਤੀ ਗਈ | ਡਾ. ਪਰੂਥੀ ਨੇ ਜਾਣਕਾਰੀ ਦਿੱਤੀ ਕਿ ਇਹ ਇਲਾਜ 'ਟੀ.ਏ.ਵੀ.ਆਰ.' (ਟ੍ਰਾਂਸਕੈਥੇਟਰ ਓਰਟਿਕ ਵਾਲਵ ਰਿਪਲੇਸਮੈਂਟ) ਨਾਮਕ ਆਧੁਨਿਕ ਤਕਨੀਕ ਰਾਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਕਈ ਸਾਲ ਪਹਿਲਾਂ ਹਾਰਟ ਵਾਲਵ ਬਦਲਣ ਦਾ ਆਪ੍ਰੇਸ਼ਨ ਹੋ ਚੁੱਕਾ ਸੀ, ਜੋ ਸਮੇਂ ਦੇ ਨਾਲ ਉਹ ਵਾਲਵ ਖ਼ਰਾਬ ਹੋ ਗਿਆ, ਜਿਸ ਕਾਰਨ ਉਸਨੂੰ ਸਾਹ ਫੁੱਲਣਾ, ਜਲਦੀ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਹੋਣ ਲੱਗੀ | ਡਾ. ਪਰੂਥੀ ਨੇ ਕਿਹਾ ਕਿ ਮਰੀਜ਼ ਦੀ ਵਧਦੀ ਉਮਰ ਅਤੇ ਪਹਿਲਾਂ ਹੋ ਚੁੱਕੀ ਹਾਰਟ ਸਰਜਰੀ ਕਾਰਨ ਦੁਬਾਰਾ ਓਪਨ-ਹਾਰਟ ਸਰਜਰੀ ਕਰਨਾ ਕਾਫ਼ੀ ਜ਼ੋਖ਼ਮ ਭਰਿਆ ਮੰਨਿਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਸਾਰੀ ਲੋੜੀਂਦੀ ਜਾਂਚ ਤੋਂ ਬਾਅਦ ਉਨ੍ਹਾਂ ਮਰੀਜ਼ ਲਈ 'ਟੀ.ਏ.ਵੀ.ਆਰ.' ਪ੍ਰਕਿਰਿਆ ਚੁਣੀ | ਇਸ ਆਧੁਨਿਕ ਤਕਨੀਕ ਦੀ ਮਦਦ ਨਾਲ ਬਿਨਾਂ ਵੱਡੀ ਚੀਰ-ਫਾੜ ਦੇ ਹਾਰਟ ਦਾ ਖ਼ਰਾਬ ਵਾਲਵ ਬਦਲਿਆ ਜਾਂਦਾ ਹੈ ਤੇ ਮਰੀਜ਼ ਨੂੰ ਓਪਨ-ਹਾਰਟ ਸਰਜਰੀ ਦੀ ਲੋੜ ਨਹੀਂ ਪੈਂਦੀ | ਇਸ ਪ੍ਰਕਿਰਿਆ 'ਚ ਡਾਕਟਰ ਖੂਨ ਦੀ ਨਲੀ (ਬਲੱਡ ਵੈਸਲ) ਰਾਹੀਂ ਇਕ ਪਤਲੀ ਟਿਊਬ (ਕੈਥੇਟਰ) ਸਰੀਰ ਅੰਦਰ ਭੇਜਦੇ ਹਨ ਤੇ ਖ਼ਰਾਬ ਵਾਲਵ ਦੇ ਅੰਦਰ ਨਵਾਂ ਵਾਲਵ ਲਗਾ ਦਿੰਦੇ ਹਨ | ਇਸ ਤਕਨੀਕ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ, ਜਟਿਲਤਾਵਾਂ ਦਾ ਖ਼ਤਰਾ ਘੱਟ ਹੁੰਦਾ ਹੈ, ਹਸਪਤਾਲ 'ਚ ਘੱਟ ਸਮਾਂ ਰਹਿਣਾ ਪੈਂਦਾ ਹੈ ਅਤੇ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਆਮ ਜੀਵਨ 'ਚ ਵਾਪਸ ਆ ਸਕਦਾ ਹੈ | ਇਹ ਪ੍ਰਕਿਰਿਆ ਖ਼ਾਸ ਕਰਕੇ ਬਜ਼ੁਰਗ ਅਤੇ ਉੱਚ ਜੋਖ਼ਮ ਵਾਲੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ | ਇਲਾਜ ਤੋਂ ਬਾਅਦ ਮਰੀਜ਼ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ ਆਇਆ ਅਤੇ ਉਹ ਹੁਣ ਪੂਰੀ ਤਰ੍ਹਾਂ ਸਥਿਰ ਅਤੇ ਸਿਹਤਮੰਦ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਕੋਰ ਕਮੇਟੀ ਦਾ ਵਫ਼ਦ ਅੱਜ ਰਾਜਪਾਲ ਪੰਜਾਬ ਨੂੰ ਮਿਲੇਗਾ ਅਗਲੀ ਖ਼ਬਰ ਯੂਰੀਆ ਤੇ ਡੀ.ਏ.ਪੀ. ਖਾਦ ਦੀ ਕਿੱਲਤ ਕਾਰਨ ਕਿਸਾਨਾਂ ਵਿਚ ਚਿੰਤਾ-ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।