25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਕੋਰ ਕਮੇਟੀ ਦਾ ਵਫ਼ਦ ਅੱਜ ਰਾਜਪਾਲ ਪੰਜਾਬ ਨੂੰ ਮਿਲੇਗਾ

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਕੌਰ ਕਮੇਟੀ ਦੇ ਸੀਨੀਅਰ ਆਗੂਆਂ ਦਾ ਇਕ ਵਫ਼ਦ ਅੱਜ (14 ਜੂਨ) ਸਵੇਰੇ ਗਿਆਰਾਂ ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇਗਾ | ਕੋਹਲੀ ਨੇ ਦੱਸਿਆ ਕਿ ਜਥੇਬੰਦੀ ਵਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਪੰਜਾਬ ਦੇ ਨਾਮ 1 ਤੇ 2 ਜੂਨ ਨੂੰ ਪੰਜਾਬ ਦੇ ਦਸ ਬਹੁਤ ਜ਼ਰੂਰੀ ਮਸਲਿਆਂ ਬਾਰੇ ਇਕ ਚਾਰਟਰ ਸੌਂਪਿਆ ਸੀ | ਅਕਾਲੀ ਦਲ (ਪੁਨਰ-ਸੁਰਜੀਤ) ਦਾ ਇਹ ਉੱਚ ਪੱਧਰੀ ਵਫ਼ਦ ਉਸ ਚਾਰਟਰ ਬਾਰੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰੇਗਾ ਅਤੇ ਇਸ ਚਾਰਟਰ 'ਤੇ ਸਰਕਾਰ ਦੇ ਰਵੱਈਏ ਬਾਰੇ ਜਾਣਕਾਰੀ ਲਵੇਗਾ | ਉਨ੍ਹਾਂ ਨੇ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਪੁਨਰ-ਸੁਰਜੀਤ ਹੋਇਆ ਅਕਾਲੀ ਦਲ ਪੰਥ ਪੰਜਾਬ ਦੀ ਲੜਾਈ ਲੜਨ ਵਾਲੀ ਵਾਹਦ ਪਾਰਟੀ ਹੈ, ਜੋ ਪੰਜਾਬ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਨੂੰ ਹਰ ਮੰਚ 'ਤੇ ਉਠਾਉਣ ਲਈ ਦਿ੍ੜ੍ਹ ਸੰਕਲਪ ਹੈ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਖੇ ਰਾਤ ਸਮੇਂ ਸੁਰੱਖਿਆ ਸੇਵਾਵਾਂ ਲਈ ਸਾਬਕਾ ਸਿੱਖ ਸੈਨਿਕਾਂ ਦੀ ਕੀਤੀ ਜਾਵੇਗੀ ਭਰਤੀ <... ਅਗਲੀ ਖ਼ਬਰ ਕੈਪੀਟੋਲ ਹਸਪਤਾਲ ਵਿਚ 78 ਸਾਲਾ ਔਰਤ ਦਾ ਬਿਨਾਂ ਓਪਨ-ਹਾਰਟ ਸਰਜਰੀ ਦੇ ਬਦਲਿਆ ਹਾਰਟ ਵਾਲਵ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।