07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਦੇਬੀ ਮਖਸੂਸਪੁਰੀ ਤੇ ਦ੍ਰਿਸ਼ਟੀ ਤਲਵਾੜ ਦੀ ਫ਼ਿਲਮ ‘40 ਦਿਨ’ ਸਿਨੇਮਾ ਘਰਾਂ ‘ਚ ਰਿਲੀਜ਼

ਅਜੀਤ ਡੈਸਕ 20-06-2026
ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੇ ਉੱਘੇ ਫ਼ਨਕਾਰ ਦੇਬੀ ਮਖਸੂਸਪੁਰੀ ਦੀ ਚਰਚਿਤ ਫ਼ਿਲਮ ‘40 ਦਿਨ’ ਅੱਜ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੇ ਰਿਲੀਜ਼ ਹੁੰਦਿਆਂ ਹੀ ਸਿਨੇਮਾ ਘਰਾਂ ਦੇ ਬਾਹਰ ਦਰਸ਼ਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਵਿਚ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਸਭ ਤੋਂ ਖ਼ਾਸ ਗੱਲ ਹੈ ਕਿ ਫ਼ਿਲਮ ਦੇ ਮੁੱਖ ਅਦਾਕਾਰ ਦੇਬੀ ਮਖਸੂਸਪੁਰੀ ਹੁਸ਼ਿਆਰਪੁਰ (ਮਖਸੂਸਪੁਰ) ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੀ ਹੀ ਧੀ ਦ੍ਰਿਸ਼ਟੀ ਤਲਵਾੜ ਵੀ ਇਸ ਫ਼ਿਲਮ ਵਿਚ ਮੁੱਖ ਅਤੇ ਬਾਕਮਾਲ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਦ੍ਰਿਸ਼ਟੀ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਫਿਲਮ ਵਿਚ ਜਾਨ ਪਾ ਦਿੱਤੀ ਹੈ। ਫ਼ਿਲਮ ਦੇ ਦੋਵੇਂ ਮੁੱਖ ਕਲਾਕਾਰ ਹੁਸ਼ਿਆਰਪੁਰ ਨਾਲ ਸਬੰਧਿਤ ਹੋਣ ਕਾਰਨ ਜ਼ਿਲ੍ਹਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ। ਹੁਸ਼ਿਆਰਪੁਰ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਹੁਸ਼ਿਆਰਪੁਰ ਦੇ ਕਲਾਕਾਰਾਂ ਨੇ ਵੱਡੇ ਪਰਦੇ ‘ਤੇ ਕਮਾਲ ਕਰ ਦਿੱਤਾ ਹੈ।
ਪਿਛਲੀ ਖ਼ਬਰ ਸ਼ਹੀਦੀ ਦਿਹਾੜਾ ਮਨਾ ਕੇ ਪਾਕਿ ਤੋਂ ਸਿੱਖ ਸ਼ਰਧਾਲੂ ਵਾਪਿਸ ਭਾਰਤ ਪਰਤੇ ਅਗਲੀ ਖ਼ਬਰ ਤਰਲੋਚਨ ਸਿੰਘ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਮੁਹਿੰਮ ਦੌਰਾਨ ਪਿੰਡਾਂ ਦੇ ਵੋਟਰਾਂ ਲਈ ਜਾਗਰੂਕ ਕੈਂਪ ਸਥਾਪਤ ਕਰਨ ਦੀ ਅਪੀਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।