03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਾਕਿ ਦੀਆਂ ਹਥਿਆਰਬੰਦ ਫ਼ੌਜਾਂ ਕਿਸੇ ਵੀ ਸਮੇਂ ਭਾਰਤੀ ਹਮਲੇ ਦਾ ਜਵਾਬ ਦੇਣ ਲਈ ਤਿਆਰ- ਖ਼ਵਾਜਾ ਆਸਿਫ਼

ਅਜੀਤ ਡੈਸਕ 21-06-2026

ਅੰਮ੍ਰਿਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਭਾਰਤ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਪਾਕਿ ਦੀਆਂ ਹਥਿਆਰਬੰਦ ਫ਼ੌਜਾਂ ਕਿਸੇ ਵੀ ਸਮੇਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਨ। ਇਸਲਾਮਾਬਾਦ ‘ਚ ਪਾਕਿ ਦੀ ਕੌਮੀ ਅਸੈਂਬਲੀ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਖੇਤਰੀ ਸੁਰੱਖਿਆ, ਅਫ਼ਗਾਨਿਸਤਾਨ ‘ਚ ਪ੍ਰੌਕਸੀਆਂ ਅਤੇ ਕਥਿਤ ਵਿਦੇਸ਼ੀ ਫ਼ੰਡ ਪ੍ਰਾਪਤ ਗਤੀਵਿਧੀਆਂ ‘ਤੇ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ। ਖ਼ਵਾਜਾ ਨੇ ਕਿਹਾ ਕਿ ਜੇਕਰ ਭਾਰਤ ਦੁਬਾਰਾ ਕੋਈ ‘ਹਿੰਮਤ’ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਕ ਸਖ਼ਤ ਅਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ। ਖ਼ਵਾਜਾ ਨੇ ਇਹ ਵੀ ਕਿਹਾ ਕਿ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਰਹਿੰਦੇ ਬਹੁਤ ਸਾਰੇ ਕਸ਼ਮੀਰੀ ਭਾਰਤ ਦੀ ਸਿਖਾਵਤ ‘ਚ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਕਸ਼ਮੀਰੀ ਜਥੇਬੰਦੀਆਂ ਨੂੰ ਬਾਹਰੀ ਫੰਡਿੰਗ ਅਤੇ ਮੀਡੀਆ ਪ੍ਰਭਾਵ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ। ਖ਼ਵਾਜਾ ਨੇ ਇਹ ਵੀ ਧਮਕੀ ਦਿੱਤੀ ਕਿ ਪਾਕਿ ਕਿਸੇ ਵੀ ‘ਜਲ ਹਮਲੇ’ ਦਾ ਸਖ਼ਤ ਜਵਾਬ ਦੇਵੇਗਾ।

ਪਿਛਲੀ ਖ਼ਬਰ ਮਹਾਰਾਸ਼ਟਰ ‘ਚ ਮੰਦਰ ਦੀ ਸਲੈਬ ਡਿੱਗਣ ਨਾਲ ਤਿੰਨ ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ਬ੍ਰਿਕਸ ਦੇ ਉੱਚ ਸੁਰੱਖਿਆ ਅਧਿਕਾਰੀ ਦਿੱਲੀ ਵਿਖੇ ਮੁੱਖ ਮੀਟਿੰਗ ’ਚ ਹੋਣਗੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।