01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕੌਮਾਂਤਰੀ ਹਥਿਆਰ ਤਸਕਰੀ ਦਾ ਗਰੋਹ ਬੇਨਕਾਬ ਅਫਗਾਨੀ ਨਾਗਰਿਕ ਸਮੇਤ 7 ਤਸਕਰ ਕਾਬੂ

ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਰੇਸ਼ਮ ਸਿੰਘ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ 1 ਅਫਗਾਨ ਨਾਗਰਿਕ ਅਤੇ 1 ਨਾਬਾਲਗ ਸਮੇਤ ਸੱਤ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਗ਼ੈਰ-ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਪੁਲਿਸ ਨੇ 2 ਵਿਦੇਸ਼ੀ ਮਸ਼ੀਨਗੰਨਾਂ ਸਮੇਤ 10 ਅਤਿ ਆਧੁਨਿਕ ਪਿਸਤੌਲ, 5 ਕਿਲੋਗ੍ਰਾਮ ਹੈਰੋਇਨ, 30 ਲੱਖ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਇਹ ਪ੍ਰਗਟਾਵਾ ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ‘ਚ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਕਾਲੂ (21) ਵਾਸੀ ਪਿੰਡ ਖੁਰਮਣੀਆਂ ਅੰਮ੍ਰਿਤਸਰ, ਜਗਜੀਤ ਸਿੰਘ ਉਰਫ਼ ਜੱਗੀ (40) ਵਾਸੀ ਜਲਾਲਾਬਾਦ ਅਫ਼ਗਾਨਿਸਤਾਨ ਹਾਲ ਤਿਲਕ ਨਗਰ ਨਵੀਂ ਦਿੱਲੀ, ਗੋਪਾਲ ਸ਼ਰਮਾ ਉਰਫ਼ ਗੌਰਵ (21) ਵਾਸੀ ਇਸਲਾਮਾਬਾਦ ਅੰਮ੍ਰਿਤਸਰ, ਅਨਿਕੇਤ ਸਹੋਤਾ (21) ਵਾਸੀ ਰਾਮ ਨਗਰ ਕਾਲੋਨੀ, ਪ੍ਰਭਜੀਤ ਸਿੰਘ ਉਰਫ਼ ਪ੍ਰਭ (26) ਵਾਸੀ ਗੁਮਟਾਲਾ ਕਾਲੋਨੀ, ਰਾਜਬੀਰ ਸਿੰਘ ਉਰਫ਼ ਆਰੀਅਨ (22) ਵਾਸੀ ਮਕਬੂਲਪੁਰਾ, ਅੰਮ੍ਰਿਤਸਰ ਅਤੇ ਇਕ ਨਾਬਾਲਗ ਲੜਕੇ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਬਰਾਮਦ ਕੀਤੇ ਹਥਿਆਰਾਂ ‘ਚ ਇਕ 9 ਐਮ.ਐਮ. ਸਬ ਮਸ਼ੀਨਗੰਨ (ਇਟਲੀ ਦੀ ਬਣੀ), 1 ਹੋਰ ਗਫਰ ਆਟੋਮੈਟਿਕ ਸਬ ਮਸ਼ੀਨ ਗੰਨ, ਚਾਰ 9 ਐਮ.ਐਮ. ਗਲਾਕ ਪਿਸਤੌਲ (ਆਸਟਰੀਆ ਦੇ ਬਣੇ), 1 ਕੋਲਡ ਕਿੰਗ ਕਮਾਂਡੋ ਸੈਮੀ ਆਟੋਮੈਟਿਕ ਪਿਸਤੌਲ (.30 ਬੋਰ), ਇਕ ਸਕਾਰਪੀਅਨ ਜ਼ਿਗਾਨਾ ਪਿਸਤੌਲ (.30 ਬੋਰ) ਅਤੇ ਇਕ .30 ਬੋਰ ਹੋਰ ਪਿਸਤੌਲ ਵੀ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਦੇ ਹਥਿਆਰ, ਨਸ਼ੀਲੇ ਪਦਾਰਥ ਅਤੇ ਹਵਾਲਾ ਪੈਸੇ ਬਰਾਮਦ ਕਰਨ ਤੋਂ ਇਲਾਵਾ, ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਸੀ.ਪੀ. ਭੁੱਲਰ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੰਮ ਕਰਨ ਵਾਲੇ ਵਿਦੇਸ਼ੀ-ਆਧਾਰਤ ਹੈਂਡਲਰਾਂ ਨਾਲ ਜੁੜੇ ਹੋਏ ਸਨ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਏ.ਡੀ.ਸੀ.ਪੀ. ਗੁਰਪ੍ਰਤਾਪ ਸਿੰਘ ਸਹੋਤਾ, ਏ.ਸੀ.ਪੀ. ਲਖਵਿੰਦਰ ਸਿੰਘ ਕਲੇਰ, ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸ: ਅਮੋਲਕਦੀਪ ਸਿੰਘ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਆਮ ਆਦਮੀ ਪਾਰਟੀ ’ਚ ਸ਼ਾਮਿਲ, ਮੁੱਖ ਮੰਤਰੀ ਨ... ਅਗਲੀ ਖ਼ਬਰ ਬਾਥਰੂਮ ਤੋਂ ਵੀ ਫੈਲ ਸਕਦਾ ਹੈ ਬੈਕਟੀਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।