01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਾਥਰੂਮ ਤੋਂ ਵੀ ਫੈਲ ਸਕਦਾ ਹੈ ਬੈਕਟੀਰੀਆ

ਅਜੀਤ ਡੈਸਕ 26-06-2026

ਚਮਕਦਾਰ ਟਾਈਲਾਂ ਵਾਲੇ ਬਾਥਰੂਮ ਸਾਫ਼ ਪ੍ਰਤੀਤ ਹੁੰਦੇ ਹਨ। ਤੁਸੀਂ ਉਸ ਨੂੰ ਚਾਹੇ ਜਿੰਨਾ ਮਰਜ਼ੀ ਰਗੜ ਕੇ ਸਾਫ਼ ਕਿਉਂ ਨਾ ਕਰੋ, ਫਿਰ ਵੀ ਉਹ ਥਾਂ ਜੀਵਾਣੂਆਂ ਨਾਲ ਭਰਿਆ ਹੀ ਰਹਿੰਦਾ ਹੈ। ਜੇਕਰ ਬਾਥਰੂਮ ਦੇ ਫਰਸ਼ ਅਤੇ ਹੋਰ ਚੀਜ਼ਾਂ ਨੂੰ ਪੂੰਝ ਕੇ ਝਾੜਣ ਵਿਚ ਲੱਗਣ ਵਾਲੀ ਗੰਦਗੀ ਦੀ ਸੂਖਮ ਦਰਸ਼ੀ ਚੀਜ਼ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਣਤੀ ਵਿਚ ਬੈਕਟੀਰੀਆ ਦੇ ਸਮੂਹ ਦਿਖਾਈ ਦੇਣਗੇ।
ਬਾਥਰੂਮ ਦੀ ਵਰਤੋਂ ਘਰ ਦੇ ਹਰੇਕ ਮੈਂਬਰ ਵਲੋਂ ਕੀਤੀ ਜਾਂਦੀ ਹੈ। ਸੰਕ੍ਰਮਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਇਥੇ ਹੀ ਹੁੰਦੀ ਹੈ। ਪੇਟ ਖ਼ਰਾਬ ਹੋਣ ਦੀ ਬਿਮਾਰੀ ਫੀਸਲ-ਓਰਲ ਸੰਕ੍ਰਮਣ ਕਾਰਨ ਹੁੰਦੀ ਹੈ, ਨਿੱਜੀ ਸਫ਼ਾਈ ਵਿਸ਼ੇਸ਼ ਕਰਕੇ ਹੱਥਾਂ ਦੀ ਸਫ਼ਾਈ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਬਾਥਰੂਮ ਵਰਤੋਂ ਕਰਨ ਤੋਂ ਬਾਅਦ ਹੱਥਾਂ ਨੂੰ ਸਹੀ ਢੰਗ ਨਾਲ ਧੋਣਾ ਬਹੁਤ ਮਹੱਤਵਪੂਰਨ ਤੇ ਜ਼ਰੂਰੀ ਹੁੰਦਾ ਹੈ। ਹੱਥਾਂ ਨੂੰ ਰਗੜਨਾ, ਹਥੇਲੀ ਨੂੰ ਹਥੇਲੀ ਨਾਲ ਰਗੜਨਾ, ਉਂਗਲੀਆਂ ਨੂੰ ਵਿਚਾਲੇ ਰਗੜਨਾ, ਹੱਥਾਂ ਦੇ ਪਿੱਛੇ ਮਲਣਾ ਆਦਿ ਦਾ ਕੰਮ ਕਰੀਬ 15 ਸੈਕਿੰਡ ਵਿਚ ਪੂਰਾ ਹੋਣਾ ਚਾਹੀਦਾ ਹੈ।
ਬਿਮਾਰੀ ਨੂੰ ਰੋਕਣ ਜਾਂ ਫੈਲਣ ਤੋਂ ਰੋਕਣ ਲਈ ਬਾਥਰੂਮ ਸੰਬੰਧੀ ਚੰਗੀਆਂ ਆਦਤਾਂ, ਬਾਥਰੂਮ ਦਾ ਰੱਖ-ਰਖਾਅ ਅਤੇ ਸਫ਼ਾਈ ਬੇਹੱਦ ਹੀ ਜ਼ਰੂਰੀ ਹੈ। ਟਾਇਲਟ ਵਿਚ ਸਾਬਣ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਧੋ ਕੇ ਸਾਬਣਦਾਨੀ ਵਿਚ ਹੀ ਰੱਖ ਦੇਣਾ ਚਾਹੀਦਾ ਹੈ। ਫੀਸਲ ਬੈਕਟੀਰੀਆ ਪਾਣੀ ਵਿਚ ਸੌਖਿਆਂ ਫੈਲਦਾ ਹੈ। ਸਾਬਣ ਦੀ ਟਿੱਕੀ ਨੂੰ ਪਾਣੀ ਵਿਚ ਨਹੀਂ ਛੱਡਣਾ ਚਾਹੀਦਾ ਹੈ। ਪਾਣੀ ਛਣ ਜਾਣ ਵਾਲੀ ਸਾਬਣਦਾਨੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਸਾਬਣ ਦੀ ਟਿੱਕੀ ਫੀਸਲ (ਮਲ ਸੰਬੰਧੀ) ਬੈਕਟੀਰੀਆ ਤੋਂ ਪ੍ਰਦੂਸ਼ਿਤ ਹੋ ਸਕਦੀ ਹੈ, ਇਸ ਲਈ ਜਿਥੋਂ ਤੱਕ ਸੰਭਵ ਹੋਵੇ ਪ੍ਰਦੂਸ਼ਣ ਨੂੰ ਰੋਕਣ ਲਈ ਤਰਲ ਸਾਬਣ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
ਇਕ ਤੌਲੀਏ ਦੀ ਕਈ ਲੋਕਾਂ ਵਲੋਂ ਵਰਤੋਂ ਕਰਨੀ ਠੀਕ ਨਹੀਂ ਹੁੰਦੀ, ਕਿਉਂਕਿ ਕੰਜਕਿਟਵਾਈਟਿਸ, ਸਟਾਈ, ਸਕੈਬੀਜ਼ ਅਤੇ ਫੰਗਸ-ਸੰਕ੍ਰਮਣ ਸੰਕ੍ਰਮਿਤ ਤੌਲੀਏ ਦੀ ਵਰਤੋਂ ਨਾਲ ਹੀ ਫੈਲਦੇ ਹਨ। ਤੌਲੀਏ ਨੂੰ ਰੋਜ਼ ਜਾਂ ਭਿੱਜਣ ਜਾਂ ਗੰਦੇ ਹੋਣ 'ਤੇ ਬਦਲ ਦੇਣਾ ਚਾਹੀਦਾ। ਡਿਸਪੋਜ਼ੇਬਲ ਪੇਪਰ ਟਾਵੇਲ, ਜਨਤਕ ਥਾਵਾਂ 'ਤੇ ਵਿਸ਼ੇਸ਼ ਕਰਕੇ ਸੁਰੱਖਿਅਤ ਮੰਨੇ ਜਾਂਦੇ ਹਨ। ਕੱਪੜੇ ਦੇ ਸਭ ਤਰ੍ਹਾਂ ਦੇ ਤੌਲੀਏ ਨੂੰ ਵਾਰ-ਵਾਰ ਧੋਣਾ ਜ਼ਰੂਰੀ ਹੁੰਦਾ ਹੈ। ਹੈਂਡ ਡ੍ਰਾਇਰ ਵੀ ਕੱਪੜਿਆਂ ਨੂੰ ਸੁਕਾਉਣ ਲਈ ਵਰਤੋਂ ਹੁੰਦਾ ਹੈ ਪਰ ਇਹ ਬੈਕਟੀਰੀਆ ਨੂੰ ਫੈਲਾ ਦਿੰਦਾ ਹੈ।
ਟਾਇਲਟ ਨੂੰ ਸਾਫ਼ ਕਰਨ ਲਈ ਸਪੰਜ ਜਾਂ ਸਕਰੱਬ ਬਰੁਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਲਗਾਤਾਰ ਭਿੱਜੇ ਰਹਿਣ ਵਾਲੇ ਸਪੰਜ ਵਿਚ ਬੈਕਟੀਰੀਆ ਅਤੇ ਫੰਗੀ ਏਨੀ ਜ਼ਿਆਦਾ ਗਿਣਤੀ ਵਿਚ ਪ੍ਰਜਨਨ ਕਰ ਦਿੰਦੇ ਹਨ, ਜੋ ਸੰਕ੍ਰਮਣ ਲਈ ਸਹੀ ਹੁੰਦੇ ਹਨ। ਵਰਤੋਂ ਤੋਂ ਬਾਅਦ ਇਸ ਨੂੰ ਠੀਕ ਤਰ੍ਹਾਂ ਧੋ ਕੇ ਟੰਗਣਾ ਜਾਂ ਕਿਸੇ ਖੁੱਲ੍ਹੀ ਤਾਰ 'ਤੇ ਰੱਖਣਾ ਚਾਹੀਦਾ ਹੈ। ਧੱਬੇਦਾਰ ਜਾਂ ਭੂਰੇ ਹੋ ਜਾਣ 'ਤੇ ਇਨ੍ਹਾਂ ਨੂੰ ਸੁੱਟ ਦੇਣਾ ਚਾਹੀਦਾ ਹੈ।
ਬਾਥਰੂਮ ਦੇ ਫਰਸ਼ ਨੂੰ ਰੋਜ਼ ਪੂੰਝਣਾ ਅਤੇ ਹਫ਼ਤੇ ਵਿਚ ਇਕ ਵਾਰ ਰਗੜ ਕੇ ਧੋਣਾ ਚਾਹੀਦਾ ਹੈ। ਮੈਟਸ ਅਤੇ ਗਲੀਚਿਆਂ ਦੇ ਭਿੱਜ ਜਾਣ 'ਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਸੁਕਾਓ ਅਤੇ ਗੰਦਾ ਹੋ ਜਾਣ 'ਤੇ ਇਨ੍ਹਾਂ ਨੂੰ ਧੋ ਦੇਣਾ ਚਾਹੀਦਾ ਹੈ। ਬਾਥਟਬ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਪੂੰਝਦੇ ਰਹੋ ਅਤੇ ਮਹੀਨੇ ਵਿਚ ਇਕ ਵਾਰ ਟਾਈਲਾਂ ਦੇ ਜੋੜਾਂ ਨੂੰ ਜ਼ਰੂਰ ਹੀ ਸਾਫ਼ ਕਰਨਾ ਚਾਹੀਦਾ ਹੈ।
ਮਲ ਨੂੰ ਫਲੱਸ਼ ਕਰਦੇ ਸਮੇਂ ਬਾਊਲ ਦੇ ਢੱਕਣ ਨੂੰ ਜ਼ਰੂਰ ਢਕ ਦਿਓ, ਕਿਉਂਕਿ ਸਪਰੇਅ ਨਾਲ ਮਲ ਦੇ ਬੈਕਟੀਰੀਆ ਹਵਾ ਵਿਚ ਉੱਡ ਕੇ ਟੁੱਥਬਰੁਸ਼, ਤੌਲੀਏ ਵਰਗੀਆਂ ਚੀਜ਼ਾਂ 'ਤੇ ਜਾ ਕੇ ਜਮ੍ਹਾਂ ਹੋ ਸਕਦੇ ਹਨ। ਟਾਇਲਟ ਬਾਊਲ ਅਤੇ ਸੀਟ, ਢੱਕਣ ਅਤੇ ਬਾਹਰੀ ਸਤ੍ਹਾ ਨੂੰ ਕਿਸੇ ਚੰਗੇ ਟਾਇਲਟ ਕਲੀਨਰ ਨਾਲ ਸਾਫ਼ ਕਰਨਾ ਚਾਹੀਦਾ ਹੈ।
ਟਾਇਲਟ ਸੀਟ 'ਤੇ ਬੈਠਣ ਤੋਂ ਪਹਿਲਾਂ ਇਸ 'ਤੇ ਪੇਪਰ ਤੌਲੀਏ ਜਾਂ ਟਿਸ਼ੂ ਪੇਪਰ ਬਿਛਾ ਦਿਓ। ਜਿਥੇ ਇਹ ਸਹੂਲਤ ਨਾ ਹੋਵੇ, ਉਥੇ ਔਰਤਾਂ ਪਿਸ਼ਾਬ ਸਮੇਂ ਅੱਧਾ ਬੈਠਣ। ਗੰਦੀ ਟਾਇਲਟ ਸੀਟਾਂ ਦੇ ਪ੍ਰਦੂਸ਼ਣ ਤੋਂ ਬਚਣ ਲਈ ਉਕੜੂ ਬੈਠਣ ਵਾਲੀਆਂ ਸੀਟਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
ਦੂਜਿਆਂ ਦੇ ਟੁੱਥਬਰੁਸ਼ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਦੂਜਿਆਂ ਦੇ ਟੁੱਥਬਰੁਸ਼ ਨਾਲ ਮੂੰਹ ਵਿਚ ਸੰਕ੍ਰਮਣ ਫੈਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਟੁੱਥਬਰੁਸ਼ ਨੂੰ ਕਾਕਰੋਚ ਤੋਂ ਬਚਾਉਣ ਲਈ ਢੱਕ ਕੇ ਰੱਖਣਾ ਚਾਹੀਦਾ ਹੈ। ਕਾਕਰੋਚਾਂ ਦੇ ਮਲ ਤੋਂ 'ਗੈਸਟ੍ਰੋਇਨਟ੍ਰਾਈਟਿਸ' ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਪਲੱਗ ਹੋਲ ਵਿਚ ਫਸੇ ਕਿਸੇ ਵੀ ਤਰ੍ਹਾਂ ਦੇ ਕੂੜੇ, ਵਾਲ ਆਦਿ ਨੂੰ ਕੱਢ ਦੇਣਾ ਚਾਹੀਦਾ ਹੈ, ਤਾਂ ਕਿ ਬਾਥਰੂਮ ਵਿਚ ਪਾਣੀ ਰੁਕ ਨਾ ਸਕੇ। ਟਾਇਲਟ ਅਤੇ ਬਾਥਰੂਮ ਦੀ ਸਫ਼ਾਈ ਨਾਲ ਸਿਹਤਮੰਦੀ ਦਾ ਗੂੜ੍ਹਾ ਸੰਬੰਧ ਹੈ। ਸਫ਼ਾਈ ਪ੍ਰਤੀ ਲਾਪ੍ਰਵਾਹੀ ਸਾਨੂੰ ਬਿਮਾਰ ਬਣਾ ਸਕਦੀ ਹੈ।

ਪਿਛਲੀ ਖ਼ਬਰ ਕੌਮਾਂਤਰੀ ਹਥਿਆਰ ਤਸਕਰੀ ਦਾ ਗਰੋਹ ਬੇਨਕਾਬ ਅਫਗਾਨੀ ਨਾਗਰਿਕ ਸਮੇਤ 7 ਤਸਕਰ ਕਾਬੂ ਅਗਲੀ ਖ਼ਬਰ ਜਸਵਿੰਦਰ ਢਿੱਲੋਂ ਯੂਥ ਵਿੰਗ ਦੇ ਸਰਕਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।