04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਵਿਦੇਸ਼ ’ਚ ਪੱਟੀ ਦੇ ਨੌਜਵਾਨ ਦੀ ਝੀਲ ਵਿਚ ਡੁੱਬਣ ਨਾਲ ਮੌਤ

ਅਜੀਤ ਡੈਸਕ 01-07-2026

ਪੱਟੀ, 30 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕ)-ਪੱਟੀ ਦੇ ਨਜ਼ਦੀਕ ਪਿੰਡ ਬਰਵਾਲਾ ਦੇ ਨੌਜਵਾਨ ਸਤਿੰਦਰਪਾਲ ਸਿੰਘ (23) ਦੀ ਯੂਰਪ ਦੇ ਦੇਸ਼ ਸਲੋਵਾਕੀਆ ਅੰਦਰ ਇਕ ਝੀਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਤੇ ਪੀੜਤ ਪਰਿਵਾਰ ਦੇ ਕਰੀਬੀ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਿੰਦਰਪਾਲ ਸਿੰਘ ਦੋ ਭੈਣ ਭਰਾ ਸਨ ਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਤਿੰਦਰਪਾਲ ਕੁਝ ਸਾਲ ਪਹਿਲਾਂ ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਘਰ ਛੁੱਟੀ ਆਇਆ ਸੀ ਅਤੇ ਮਹੀਨਾ ਪਹਿਲਾਂ ਉਹ ਆਪਣੇ ਰੁਜ਼ਗਾਰ ਲਈ ਵਾਪਸ ਵਿਦੇਸ਼ ਗਿਆ ਸੀ । ਉਸ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ 27 ਜੂਨ ਨੂੰ ਵਾਪਰੀ ਹੈ, ਜਿੱਥੇ ਤਿੰਨ ਚਾਰ ਨੌਜਵਾਨ ਇਕ ਝੀਲ ਵਿਚ ਨਹਾਉਣ ਲਈ ਗਏ ਸਨ, ਜਿੱਥੇ ਇੱਥੇ ਦੋ ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਏ ਸਨ ਤੇ ਸਤਿੰਦਰਪਾਲ ਸਿੰਘ ਨੂੰ ਜਦ ਬਾਹਰ ਕੱਢਿਆ ਗਿਆ ਸੀ ਤਾਂ ਉਸ ਅੰਦਰੋਂ ਪਾਣੀ ਕੱਢਦੇ ਸਮੇਂ ਉਸ ਦੀ ਮੌਤ ਹੋ ਗਈ। ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਿੰਦਰਪਾਲ ਸਿੰਘ ਦੀ ਲਾਸ਼ ਤਿੰਨ ਦਿਨ ਤੱਕ ਪਿੰਡ ਲਿਆਂਦੇ ਜਾਣ ਦੀ ਉਮੀਦ ਹੈ ।

ਪਿਛਲੀ ਖ਼ਬਰ ਲੱਖਾਂ ਔਰਤਾਂ ਦੇ ਬੈਂਕ ਖਾਤਿਆਂ ’ਚ 1000-1500 ਰੁਪਏ ਦੀ ਹੋਵੇਗੀ ‘ਟੂੰ-ਟੂੰ’ ਅਗਲੀ ਖ਼ਬਰ 10ਵੀਂ ਸ਼੍ਰੇਣੀ ਦੀ ਪੰਜਾਬੀ ਵਾਧੂ ਵਿਸ਼ਾ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।