08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਸੂਫ਼ੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਵਲੋਂ ਆਪਣੀ ਨਵੀਂ ਅਧਿਆਤਮਿਕ ਪੇਸ਼ਕਸ਼

ਅਜੀਤ ਡੈਸਕ 04-07-2026
ਚੰਡੀਗੜ੍ਹ, 3 ਜੁਲਾਈ (ਅਜਾਇਬ ਸਿੰਘ ਔਜਲਾ)-ਆਪਣੀ ਸੁਰੀਲੀ, ਰੂਹਾਨੀ ਆਵਾਜ਼ ਤੇ ਵਧੀਆ ਗਾਇਕੀ ਦੇ ਸੁਮੇਲ ਵਿਚ ਲੱਖਾਂ ਦਿਲਾਂ ’ਤੇ ਰਾਜ ਕਰਨ ਵਾਲੇ ਸੂਫ਼ੀ ਗਾਇਕ ਪਦਮਸ਼੍ਰੀ ਹੰਸਰਾਜ ਹੰਸ, ਇਕ ਵਾਰ ਫਿਰ ਆਪਣੇ ਨਵੇਂ ਅਧਿਆਤਮਿਕ ਗੀਤ, ‘ਓਹਦੀਆਂ ਖੇਡਾਂ’ ਨਾਲ ਸਰੋਤਿਆਂ ਦੇ ਸਨਮੁੱਖ ਇਕ ਪ੍ਰਭਾਵਸ਼ਾਲੀ ਗਾਇਕੀ ਤੇ ਨਿਵੇਕਲੇ ਅੰਦਾਜ਼ ਵਿਚ ਵਿਲੱਖਣ ਪੇਸ਼ਕਾਰੀ ਲੈ ਕੇ ਸਰੋਤਿਆਂ ਦੇ ਸਾਹਮਣੇ ਆਏ ਹਨ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪਦਮਸ੍ਰੀ ਹੰਸ ਰਾਜ ਹੰਸ ਨੇ ਪੱਤਰਕਾਰਾਂ ਸਾਹਮਣੇ ਆਪਣਾ ਦਿਲ ਖ਼ੋਲ ਕੇ ਢੁਕਵੀਂ ਸ਼ਬਦਾਵਲੀ ਤੇ ਗਾਇਕੀ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਰਫ਼ ਸੂਫ਼ੀ ਗਾਇਕੀ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਅੱਗੇ ਵਧਾਉਣ ਦਾ ਯਤਨ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਆਪਣੀਆਂ ਅਧਿਆਤਮਿਕ ਰਚਨਾਵਾਂ ਨਾਲ ਆਪਣੇ ਸਰੋਤਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣਾ ਹੈ। ਇਸ ਮੌਕੇ ‘ਓਹਦੀਆਂ ਖੇਡਾਂ’ ਦੇ ਰਚੇਤਾ ਗੀਤਕਾਰ ਸੰਜੀਵ ਆਨੰਦ (ਦਿੱਲੀ) ਵਲੋਂ ਕਿਹਾ ਗਿਆ, ਜਦੋਂ ਉਨ੍ਹਾਂ ਨੇ ਹੰਸ ਰਾਜ ਹੰਸ ਨੂੰ ਸੰਗੀਤਕ ਸਫ਼ਰ ਵਿਚ ਮੁੜ ਸਰਗਰਮ ਹੋਣ ਲਈ ਜੋ ਆਮ ਪੰਜਾਬੀ ਗੀਤ ਨੂੰ ਸੁਣਨ ਵਾਲੇ ਸਰੋਤਿਆਂ ਦੀ ਰੀਝ ਸੀ ਪ੍ਰਤੀ ਜਾਣੂ ਕਰਵਾਉਂਦਿਆਂ ਇਸ ਗੀਤ ਰਾਹੀ ਮੁੜ ਧਮਾਕੇਦਾਰ ਵਾਪਸੀ ’ਚ ਸਰੋਤਿਆਂ ਦੀ ਚਿਰੋਕਣੀ ਰੀਝ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਉਸ ਦੁਆਰ ਲਿਖੇ ਗੀਤ ਨੂੰ ਸੰਗੀਤਕਾਰ ਅਮਦਾਦ ਅਲੀ ਨੇ ਢੁੱਕਵੀਆਂ ਸੰਗੀਤਕ ਧੁੰਨਾਂ ਵਿਚ ਪਰੋਇਆ ਹੈ। ਇਸੇ ਦੌਰਾਨ ਸ਼ਮਸ਼ੇਰ ਸੰਧੂ ਨੇ ਕਿਹਾ ਗੀਤ ਦੀ ਲੇਖਣੀ ਅਤੇ ਹੰਸ ਰਾਜ ਹੰਸ ਦੀ ਬਕਮਾਲ ਗਾਇਕੀ ਨੂੰ ਨਿਰਦੇਸ਼ਕ ਜੱਸ ਪੇਸ਼ੀ ਨੂੰ ਬਾਖ਼ੂਬੀ ਨਿਰਦੇਸ਼ਨ ਦੇ ਕੇ ਸਰੋਤਿਆਂ ਦੀ ਚੰਗੀ ਪਸੰਦ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ।ਇਸ ਮੌਕੇ ਪੰਜਾਬੀ ਲੋਕ ਗਾਇਕ ਮੰਚ ਦੇ ਚੇਅਰਮੈਨ ਹਰਦੀਪ, ਗੀਤਕਾਰ ਹਰਪ੍ਰੀਤ ਸਿੰਘ ਸੇਖੋਂ, ਗਾਇਕ ਬਲਬੀਰ ਸੂਫ਼ੀ,ਰੋਮੀ ਰੰਜਨ ਅਦਾਕਾਰ ਦਰਸ਼ਨ ਔਲਖ, ਹਰੀ ਓਮ ਜਲੋਟਾ,ਜਗਤਾਰ ਭੁੱਲਰ ਨਿਰਦੇਸ਼ਕ ਜਸਵਿੰਦਰ ਜੱਸੀ, ਜੱਸ ਪੇਸ਼ੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਾਟੋ ਨਾਲ ਇਕਤਰਫ਼ਾ ਰਿਸ਼ਤਾ ਬੇਤੁਕਾ-ਟਰੰਪ ਅਗਲੀ ਖ਼ਬਰ ਚੰਦਾ ਚੋਰੀ ਮਾਮਲੇ ’ਚ ਅਸਤੀਫ਼ੇ, ਗ੍ਰਿਫਤਾਰੀ, ਐਸ.ਆਈ.ਟੀ. ਤੇ ਐਫ.ਆਈ.ਆਰ. ਸਭ ਫਰਜ਼ੀ ਹਨ-ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।