07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਲੁਟੇਰਿਆਂ ਵਲੋਂ ਪ੍ਰਵਾਸੀ ਮਜ਼ਦੂਰ ਦਾ ਕਤਲ, ਮੋਬਾਈਲ ਖੋਹ ਕੇ ਹੋਏ ਫ਼ਰਾਰ

ਅਜੀਤ ਡੈਸਕ 13-07-2026

ਲਾਂਬੜਾ (ਜਲੰਧਰ), 12 ਜੁਲਾਈ (ਗੁਰਮੇਲ ਸਿੰਘ )-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਇਲਾਕੇ ਚ ਲੁਟੇਰਿਆਂ ਵਲੋਂ ਮੋਬਾਈਲ ਫੋਨ ਲੁੱਟਣ ਦੀ ਖਾਤਰ ਇਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਸ਼ਰਮਾ ਪੁੱਤਰ ਸੁਹੇਦਰ ਸ਼ਰਮਾ ਤੇ ਉਸ ਦਾ ਸਾਥੀ ਰੂਪੇਸ਼ ਕੁਮਾਰ ਦੋਵੇਂ ਵਾਸੀ ਬਿਹਾਰ ਹਾਲ ਵਾਸੀ ਪਿੰਡ ਚੁਗਾਵਾ ਆਪਣੇ ਸਾਥੀ ਨਾਲ ਕਿਸਾਨ ਭੁਪਿੰਦਰ ਸਿੰਘ ਵਾਸੀ ਪਿੰਡ ਚੁਗਾਵਾਂ ਦੇ ਹਰ ਸਾਲ ਦੀ ਤਰ੍ਹਾਂ ਝੋਨਾ ਲਗਾਉਣ ਆਏ ਹੋਏ ਸਨ । ਇਸ ਦੌਰਾਨ ਪੈ ਰਹੇ ਮੀਂਹ ਦੌਰਾਨ ਦੋਵੇਂ ਪਿੰਡ ਕੋਟਲਾ ਦੇ ਬੱਸ ਅੱਡੇ ਅੰਦਰ ਬੈਠ ਗਏ।ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਦੋ ਲੁਟੇਰੇ ਆਏ, ਜਿਨ੍ਹਾਂ ਨੇ ਇਨ੍ਹਾਂ ਦੋਵਾਂ ਦੇ ਮੋਬਾਈਲ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਲੋਂ ਵਿਰੋਧ ਕੀਤਾ ਗਿਆ। ਇਸ ’ਤੇ ਇੱਕ ਲੁਟੇਰੇ ਨੇ ਦਾਤਰ ਨਾਲ ਸੁਨੀਲ ਕੁਮਾਰ ਦੀ ਲੱਤ ’ਤੇ ਜ਼ੋਰਦਾਰ ਵਾਰ ਕਰ ਦਿੱਤਾ, ਜਿਸ ਨਾਲ ਸੁਨੀਲ ਦੇ ਕਾਫੀ ਗੰਭੀਰ ਜ਼ਖ਼ਮੀ ਹੋ ਗਿਆ। ਲੁਟੇਰਿਆਂ ਨੇ ਜਬਰੀ ਦੋਵਾਂ ਨੌਜਵਾਨਾਂ ਦੇ ਮੋਬਾਈਲ ਫੋਨ ਖੋ ਲਏ।ਹਮਲਾ ਹੁੰਦੇ ਦੇਖਦੇ ਹੀ ਸੁਨੀਲ ਸ਼ਰਮਾ ਦਾ ਸਾਥੀ ਰਪੇਸ਼ ਕੁਮਾਰ ਆਪਣੇ ਸਾਥੀਆਂ ਨੂੰ ਬੁਲਾਉਣ ਲਈ ਦੌੜ ਪਿਆ। ਜਦ ਤੱਕ ਉਨ੍ਹਾਂ ਦੇ ਬਾਕੀ ਸਾਥੀ ਆਉਂਦੇ ਤਦ ਤੱਕ ਸੁਨੀਲ ਸ਼ਰਮਾ ਦਾ ਕਾਫੀ ਖੂਨ ਵਹਿ ਚੁੱਕਾ ਸੀ। ਕਿਸਾਨ ਦੀ ਮਦਦ ਨਾਲ ਗੰਭੀਰ ਜ਼ਖ਼ਮੀ ਸੁਨੀਲ ਕੁਮਾਰ ਨੂੰ ਸਿਵਲ ਹਸਪਤਾਲ ਜਲੰਧਰ ਇਲਾਜ ਲਈ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਸੁਨੀਲ ਸ਼ਰਮਾ ਦੀ ਮੌਤ ਹੋ ਗਈ। ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਰੁਪੇਸ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਹੱਤਿਆਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪੱਟੀ ਹਲਕੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਉਮੜੀ ਭੀੜ ਨੇ ਸਿਆਸੀ ਸਮੀਕਰਨ ਬਦਲੇ-ਇਆਲੀ ਅਗਲੀ ਖ਼ਬਰ ਨਿਆਂ ਦੀ ਸਪੁਰਦਗੀ ਪ੍ਰਣਾਲੀ ਨੂੰ ਮੁਕੱਦਮੇਬਾਜ਼ੀ ਦੀ ਬਦਲਦੀ ਪ੍ਰਕਿਰਤੀ ਦੇ ਨਾਲ ਵਿਕਸਿਤ ਹੋਣਾ ਚਾਹੀਦਾ ਹੈ-ਸੀ.ਜੇ. ਆਈ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।