08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਰਾਜਾ ਵੜਿੰਗ ਨੇ ਜ਼ਖ਼ਮੀ ਸਫ਼ਾਈ ਸੇਵਕਾਂ ਦਾ ਹਾਲ ਜਾਣਿਆ

ਅਜੀਤ ਡੈਸਕ 27-07-2026

ਬਰਨਾਲਾ, 26 ਜੁਲਾਈ (ਰਾਜ ਪਨੇਸਰ)-ਬੀਤੇ ਦਿਨੀਂਂ ਬਰਨਾਲਾ ਵਿਖੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਸੇਵਕ ਮਾਵਾਂ, ਧੀਆਂ ਵੀਰਾਂ ਦਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚ ਕੇ ਹਾਲ ਜਾਣਿਆ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦੂਜਿਆਂ ਵਰਗਾ ਨਹੀਂ ਕਿ ਗੱਲਾਂ ਮਾਰ ਕੇ ਮੁੜ ਜਾਵਾਂ, ਮੈਂ ਕਾਂਗਰਸ ਪਾਰਟੀ ਦਾ ਉਹ ਸਿਪਾਹੀ ਹਾਂ, ਜਿਸ ਨੇ ਹਮੇਸ਼ਾ ਗ਼ਰੀਬਾਂ ਅਤੇ ਲੋੜਵੰਦਾਂ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ’ਤੇ ਪੁਲਿਸ ਅਫ਼ਸਰਾਂ ਵਲੋਂ ਜੋ ਦਲਿਤ ਭਾਈਚਾਰੇ ’ਤੇ ਕਹਿਰ ਢਾਹਿਆ ਹੈ, ਦਾ ਸਾਰੀ ਦੁਨੀਆ ਨੇ ਰੋਸ ਜ਼ਾਹਰ ਕੀਤਾ ਹੈ। ਵੜਿੰਗ ਨੇ ਇਹ ਵੀ ਕਿਹਾ ਕਿ ਮੇਰੇ ਵਲੋਂ ਇਕ ਲੱਖ ਰੁਪਏ ਦੀ ਮਦਦ ਕੀਤੀ ਗਈ ਹੈ ਤੇ ਦਲਿਤ ਭਾਈਚਾਰੇ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਜਿਨ੍ਹਾਂ ਚਿਰ ਘਟਨਾ ਲਈ ਜ਼ਿੰਮੇਵਾਰ ਮੁਲਾਜ਼ਮਾਂ ’ਤੇ ਮਾਮਲਾ ਦਰਜ ਨਹੀਂ ਹੁੰਦਾ ਕਾਂਗਰਸ ਪਾਰਟੀ ਸੰਘਰਸ਼ ਜਾਰੀ ਰੱਖੇਗੀ ਤੇ ਜੋ ਵੀ ਕਾਨੂੰਨੀ ਸਹਾਇਤਾ ਲੈਣ ਲਈ ਕਿਸੇ ਤਰ੍ਹਾਂ ਦੀ ਮਦਦ ਹੋਵੇਗੀ, ਉਹ ਵੀ ਮੈ ਕਰਨ ਲਈ ਹਮੇਸ਼ਾ ਤਿਆਰ ਰਹਾਂਗਾ। ਇਸ ਮੌਕੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜਗਤਾਰ ਸਿੰਘ ਪੱਖੋ, ਪ੍ਰਗਟ ਸਿੰਘ ਠੀਕਰੀਵਾਲਾ, ਸੰਮੀ ਠੁੱਲੀਵਾਲ, ਜਸਮੇਲ ਸਿੰਘ ਡੇਅਰੀਵਾਲਾ, ਵਰੁਣ ਬੱਤਾ, ਅਮਰਜੀਤ ਸਿੰਘ ਕਾਕਾ ਸੂਚ, ਕੁਲਦੀਪ ਸਿੰਘ ਗੁੱਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ), ਬਿੱਟੂ ਸ਼ਰਮਾ ਪੀ.ਏ., ਸੂਰਤ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਹੱਜ 2027 ਲਈ ਪੰਜਾਬ ਦਾ 378 ਯਾਤਰੀਆਂ ਦਾ ਕੋਟਾ ਨਿਰਧਾਰਤ, 486 ਹੱਜ ਯਾਤਰੀਆਂ ਨੇ ਭਰੇ ਫਾਰਮ ਅਗਲੀ ਖ਼ਬਰ ਲਹਿੰਦੇ ਪੰਜਾਬ ’ਚ ਲਗਾਤਾਰ ਮੀਂਹ ਕਾਰਨ 7 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।