09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹੱਜ 2027 ਲਈ ਪੰਜਾਬ ਦਾ 378 ਯਾਤਰੀਆਂ ਦਾ ਕੋਟਾ ਨਿਰਧਾਰਤ, 486 ਹੱਜ ਯਾਤਰੀਆਂ ਨੇ ਭਰੇ ਫਾਰਮ

ਅਜੀਤ ਡੈਸਕ 27-07-2026

ਮਲੇਰਕੋਟਲਾ, 26 ਜੁਲਾਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਹੱਜ ਕਮੇਟੀ ਆਫ਼ ਇੰਡੀਆ ਵਲੋਂ ਹੱਜ ਯਾਤਰਾ 2027 ਲਈ ਪੰਜਾਬ ਸੂਬੇ ਲਈ ਕੁੱਲ 378 ਯਾਤਰੀਆਂ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ। ਹੱਜ ਯਾਤਰੀਆਂ ਦੀ ਨਿਸ਼ਕਾਮ ਸੇਵਾ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਪੰਜਾਬ ਭਰ ਤੋਂ ਕੁੱਲ 486 ਹਾਜ਼ੀਆਂ ਦੇ ਫਾਰਮ ਸਫ਼ਲਤਾਪੂਰਵਕ ਭਰੇ ਜਾ ਚੁੱਕੇ ਹਨ, ਜਿਨ੍ਹਾਂ ਵਿਚ 265 ਮਰਦ ਅਤੇ 221 ਔਰਤਾਂ ਸ਼ਾਮਿਲ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਮਾਲੇਰਕੋਟਲਾ ਤੋਂ ਸਭ ਤੋਂ ਵੱਧ 245 ਬਿਨੈਕਾਰ ਸ਼ਾਮਿਲ ਹਨ। ਮਾਸਟਰ ਅਬਦੁਲ ਅਜ਼ੀਜ਼ ਨੇ ਅੱਗੇ ਦੱਸਿਆ ਕਿ ਹੱਜ ਯਾਤਰੀਆਂ ਦੀ ਪਾਰਦਰਸ਼ੀ ਚੋਣ ਲਈ 30 ਜੁਲਾਈ, 2026 ਨੂੰ ਹੱਜ ਹਾਊਸ, ਮੁੰਬਈ ਵਿਖੇ ਆਨਲਾਈਨ ਡਿਜੀਟਲ ਰੈਂਡਮ ਸਿਲੈਕਸ਼ਨ ਕਰਵਾਇਆ ਜਾਵੇਗਾ। ਚੁਣੇ ਗਏ ਯਾਤਰੀਆਂ ਦੀ ਸੂਚੀ ਹੱਜ ਕਮੇਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਫ਼ਲ ਬਿਨੈਕਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਐੱਸ.ਐੱਮ.ਐੱਸ. ਰਾਹੀਂ ਵੀ ਸੂਚਿਤ ਕੀਤਾ ਜਾਵੇਗਾ।ਚੁਣੇ ਗਏ ਹੱਜ ਯਾਤਰੀਆਂ ਨੂੰ 10 ਅਗਸਤ 2026 ਤੱਕ 1,52,300 ਰੁਪਏ ਦੀ ਐਡਵਾਂਸ ਰਾਸ਼ੀ ‘ਹੱਜ ਕਮੇਟੀ ਆਫ਼ ਇੰਡੀਆ’ ਦੇ ਅਧਿਕਾਰਤ ਖਾਤੇ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੇਂਦਰ ਸਰਕਾਰ ਅਤੇ ਹੱਜ ਕਮੇਟੀ ਆਫ਼ ਇੰਡੀਆ ਤੋਂ ਪੰਜਾਬ ਦਾ ਕੋਟਾ ਵਧਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਸਫ਼ਾਈ ਸੇਵਕਾਂ ਦਾ ਜਾਣਿਆ ਹਾਲ ਅਗਲੀ ਖ਼ਬਰ ਰਾਜਾ ਵੜਿੰਗ ਨੇ ਜ਼ਖ਼ਮੀ ਸਫ਼ਾਈ ਸੇਵਕਾਂ ਦਾ ਹਾਲ ਜਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।