08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਐਲ.ਆਈ.ਸੀ. ਨੇ ਭਾਰਤ ਸਰਕਾਰ ਨੂੰ ਲਾਭਅੰਸ਼ ਚੈੱਕ ਸੌਂਪਿਆ

ਅਜੀਤ ਡੈਸਕ 31-07-2026
ਨਵੀਂ ਦਿੱਲੀ, 28 ਜੁਲਾਈ (ਅ.ਬ.)-ਜਨਤਕ ਖੇਤਰ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ, ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਨੇ ਬੁੱਧਵਾਰ ਨੂੰ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਿੱਤੀ ਸਾਲ 2025-26 ਲਈ 12,207 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਸੌਂਪਿਆ। ਐਲ.ਆਈ.ਸੀ. ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਤੇ ਪ੍ਰਬੰਧ ਨਿਰਦੇਸ਼ਕ ਆਰ. ਦੋਰਾਇਸਵਾਮੀ ਨੇ ਅੱਜ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸੀਤਾਰਮਨ ਨੂੰ 12,207.25 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਸੌਂਪਿਆ। ਇਹ 27 ਜੁਲਾਈ, 2026 ਨੂੰ ਹੋਈ ਸਾਲਾਨਾ ਆਮ ਮੀਟਿੰਗ ’ਚ ਸ਼ੇਅਰਧਾਰਕਾਂ ਦੁਆਰਾ ਮਨਜ਼ੂਰ ਕੀਤੇ ਗਏ ਲਾਭਅੰਸ਼ ਦਾ ਸਰਕਾਰ ਦਾ ਹਿੱਸਾ ਹੈ। ਬੀਮਾ ਕੰਪਨੀ ਨੇ ਕਿਹਾ ਕਿ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਸੰਜੇ ਲੋਹੀਆ, ਐਲ.ਆਈ.ਸੀ. ਦੇ ਸੀਨੀਅਰ ਅਧਿਕਾਰੀਆਂ ਸਮੇਤ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਰਤਨਾਕਰ ਪਟਨਾਇਕ ਤੇ ਐਮਡੀ ਆਰ. ਚੰਦਰ, ਅਤੇ ਉੱਤਰੀ ਜ਼ੋਨ ਦੇ ਜ਼ੋਨਲ ਮੈਨੇਜਰ (ਇੰਚਾਰਜ) ਐਨ.ਐਸ. ਰਾਘਵ ਵੀ ਇਸ ਮੌਕੇ ਮੌਜੂਦ ਸਨ। ਇਹ ਧਿਆਨ ਦੇਣ ਯੋਗ ਹੈ ਕਿ ਐਲ.ਆਈ.ਸੀ. ਆਪਣੀ ਹੋਂਦ ਦੇ 70 ਸ਼ਾਨਦਾਰ ਸਾਲ ਪੂਰੇ ਕਰ ਰਹੀ ਹੈ ਤੇ 31 ਮਾਰਚ, 2026 ਤੱਕ ਇਸਦਾ ਸੰਪਤੀ ਅਧਾਰ 59.03 ਲੱਖ ਕਰੋੜ ਰੁਪਏ ਹੈ। ਇਹ ਭਾਰਤੀ ਜੀਵਨ ਬੀਮਾ ਬਾਜ਼ਾਰ ’ਚ ਮਾਰਕੀਟ ਲੀਡਰ ਬਣਿਆ ਹੋਇਆ ਹੈ।
ਪਿਛਲੀ ਖ਼ਬਰ ‘ਈਜ਼ੀ ਕਨੈੱਕਟ’ ਨਾਲ ਦੁਨੀਆ ਹੋਈ ਪੰਜਾਬ ਦੇ ਹੋਰ ਨੇੜੇ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਇਮਰਾਨ ਖ਼ਾਨ ਨੂੰ ਇਸ ਸਾਲ ਰਿਹਾਅ ਕੀਤੇ ਜਾਣ ਦੀ ਸੰਭਾਵਨਾ-ਅਸਲਮ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।