08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨੀਲੀ ਜਰਸੀ ਤੋਂ ਕੇਸਰੀ ਤੱਕ….ਕੀ ਭਾਰਤੀ ਹਾਕੀ ਦੀ ਰੂਹ ਨੂੰ ਵੀ ਰੰਗਿਆ ਜਾ ਸਕਦਾ ?

ਅਜੀਤ ਡੈਸਕ 31-07-2026
ਜਲੰਧਰ, 30 ਜੁਲਾਈ-ਭਾਰਤੀ ਹਾਕੀ ਟੀਮ ਦੀ ਨਵੀਂ ਕੇਸਰੀ ਜਰਸੀ ਨੇ ਖੇਡ ਜਗਤ ’ਚ ਅਜਿਹੀ ਬਹਿਸ ਛੇੜ ਦਿੱਤੀ ਹੈ, ਜਿਸ ਦਾ ਕੇਂਦਰ ਸਿਰਫ਼ ਇਕ ਰੰਗ ਨਹੀਂ, ਸਗੋਂ ਭਾਵਨਾਵਾਂ, ਵਿਰਾਸਤ ਅਤੇ ਰਾਸ਼ਟਰੀ ਪਛਾਣ ਹੈ। ਦਹਾਕਿਆਂ ਤੋਂ ਨੀਲੀ ਜਰਸੀ ’ਚ ਮੈਦਾਨ ’ਤੇ ਉਤਰਦੀ ਭਾਰਤੀ ਟੀਮ ਕਰੋੜਾਂ ਪ੍ਰਸ਼ੰਸਕਾਂ ਲਈ ਟੀਮ ਇੰਡੀਆ’ ਦੀ ਪਛਾਣ ਬਣ ਚੁੱਕੀ ਹੈ। ਅਜਿਹੇ ’ਚ ਜਦੋਂ ਇਹ ਰੰਗ ਬਦਲਿਆ ਗਿਆ ਤਾਂ ਇਸ ਨੂੰ ਸਿਰਫ਼ ਇਕ ਡਿਜ਼ਾਈਨ ਤਬਦੀਲੀ ਨਹੀਂ, ਸਗੋਂ ਇਕ ਵੱਡੇ ਪ੍ਰਤੀਕਾਤਮਕ ਬਦਲਾਅ ਵਜੋਂ ਦੇਖਿਆ ਗਿਆ। ਨੀਲੀ ਜਰਸੀ ਭਾਰਤੀ ਹਾਕੀ ਦੇ ਅਨੇਕਾਂ ਸੁਨਹਿਰੀ ਪਲਾਂ ਦੀ ਗਵਾਹ ਰਹੀ ਹੈ। ਮੇਜਰ ਧਿਆਨ ਚੰਦ ਦੀ ਵਿਰਾਸਤ ਤੋਂ ਲੈ ਕੇ ਮਨਪ੍ਰੀਤ ਸਿੰਘ ਦੀ ਟੀਮ ਵੱਲੋਂ ਟੋਕੀਓ ਓਲੰਪਿਕ ਦਾ ਕਾਂਸੀ ਤਗ਼ਮਾ ਜਿੱਤਣ ਤੱਕ, ਇਸ ਜਰਸੀ ਨੇ ਜਿੱਤਾਂ, ਹਾਰਾਂ, ਹੰਝੂਆਂ ਤੇ ਮਾਣ ਨੂੰ ਆਪਣੇ ਅੰਦਰ ਸਮੇਟਿਆ ਹੈ। ਇਹੀ ਕਾਰਨ ਹੈ ਕਿ ਕਈ ਸਾਬਕਾ ਖਿਡਾਰੀਆਂ ਨੇ ਇਸ ਬਦਲਾਅ ’ਤੇ ਸਵਾਲ ਉਠਾਏ ਹਨ।
ਹਾਕੀ ਇੰਡੀਆ ਦੀ ਦਲੀਲ ਵੀ ਸਮਝਣ ਯੋਗ
ਹਾਕੀ ਇੰਡੀਆ ਦਾ ਕਹਿਣਾ ਹੈ ਕਿ ਨਵਾਂ ਰੰਗ ਤਕਨੀਕੀ ਲੋੜਾਂ ਨੂੰ ਧਿਆਨ ’ਚ ਰੱਖ ਕੇ ਚੁਣਿਆ ਗਿਆ ਹੈ। ਨੀਲੇ ਟਰਫ਼ ’ਤੇ ਨੀਲੀ ਜਰਸੀ ਕਾਰਨ ਦਿੱਖ ਵਿਚ ਦਿੱਕਤ ਆਉਂਦੀ ਸੀ, ਇਸ ਲਈ ਵੱਖਰਾ ਰੰਗ ਅਪਣਾਇਆ ਗਿਆ। ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਕੇਸਰੀ ਭਾਰਤੀ ਤਿਰੰਗੇ ਦਾ ਵੀ ਇਕ ਅਹਿਮ ਰੰਗ ਹੈ ਤੇ ਇਸ ਫ਼ੈਸਲੇ ਨੂੰ ਰਾਜਨੀਤੀ ਨਾਲ ਜੋੜਨਾ ਠੀਕ ਨਹੀਂ।
ਖਿਡਾਰੀਆਂ ਦੀ ਆਵਾਜ਼ ਵੀ ਸੁਣਨੀ ਪਵੇਗੀ
ਰਾਸ਼ਟਰੀ ਟੀਮ ਦੀ ਜਰਸੀ ਸਿਰਫ਼ ਪ੍ਰਬੰਧਕੀ ਫ਼ੈਸਲਾ ਨਹੀਂ ਹੋਣਾ ਚਾਹੀਦਾ। ਇਸ ’ਚ ਮੌਜੂਦਾ ਖਿਡਾਰੀਆਂ, ਸਾਬਕਾ ਕਪਤਾਨਾਂ, ਓਲੰਪੀਅਨਾਂ ਅਤੇ ਪ੍ਰਸ਼ੰਸਕਾਂ ਦੀ ਰਾਏ ਨੂੰ ਵੀ ਅਹਿਮੀਅਤ ਮਿਲਣੀ ਚਾਹੀਦੀ ਹੈ। ਕਿਉਂਕਿ ਜਰਸੀ ਸਿਰਫ਼ ਸਰੀਰ ਨਹੀਂ ਢੱਕਦੀ, ਇਹ ਦੇਸ਼ ਦੀ ਖੇਡ ਸੰਸਕ੍ਰਿਤੀ ਨੂੰ ਵੀ ਦਰਸਾਉਂਦੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਵਫ਼ਦ ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ-ਡਾ. ਚੀਮਾ ਅਗਲੀ ਖ਼ਬਰ ‘ਈਜ਼ੀ ਕਨੈੱਕਟ’ ਨਾਲ ਦੁਨੀਆ ਹੋਈ ਪੰਜਾਬ ਦੇ ਹੋਰ ਨੇੜੇ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।