04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

‘ ਸੁਰਤਾਜ ਆਫ ਪੰਜਾਬ ’ ਨਾਲ ਜੀਟੀਸੀ ਪੰਜਾਬੀ ਨੇ ਰਚਿਆ ਸਫ਼ਲਤਾ ਦਾ ਨਵਾਂ ਇਤਿਹਾਸ ਪੰਜਾਬ ਨੂੰ ਮਿਲ ਗਿਆ ਆਪਣਾ ਸੁਰਤਾਜ

ਮੋਹਾਲੀ, 3 ਅਗਸਤ (ਅਜੀਤ ਬਿਊਰੋ)-ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਸੁਰਾਂ, ਸੰਗੀਤ ਅਤੇ ਕਲਾ ਦੀ ਅਮੀਰ ਵਿਰਾਸਤ ਲਈ ਜਾਣੀ ਜਾਂਦੀ ਰਹੀ ਹੈ। ਇਸੇ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਲੁਕੇ ਹੋਏ ਸੰਗੀਤਕ ਹੁਨਰ ਨੂੰ ਇੱਕ ਵੱਡਾ ਮੰਚ ਦੇਣ ਦੇ ਮਕਸਦ ਨਾਲ ਜੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਪਹਿਲਾ ਵੱਡਾ ਮਿਊਜ਼ਿਕਲ ਉਪਰਾਲਾ “ਸੁਰਤਾਜ ਆਫ ਪੰਜਾਬ” ਹੁਣ ਇੱਕ ਯਾਦਗਾਰ ਸੰਗੀਤਕ ਸਫ਼ਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਾ ਹੈ।

ਅਜੀਤ ਡੈਸਕ 04-08-2026
ਮੋਹਾਲੀ, 3 ਅਗਸਤ (ਅਜੀਤ ਬਿਊਰੋ)-ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਸੁਰਾਂ, ਸੰਗੀਤ ਅਤੇ ਕਲਾ ਦੀ ਅਮੀਰ ਵਿਰਾਸਤ ਲਈ ਜਾਣੀ ਜਾਂਦੀ ਰਹੀ ਹੈ। ਇਸੇ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚ ਲੁਕੇ ਹੋਏ ਸੰਗੀਤਕ ਹੁਨਰ ਨੂੰ ਇੱਕ ਵੱਡਾ ਮੰਚ ਦੇਣ ਦੇ ਮਕਸਦ ਨਾਲ ਜੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਪਹਿਲਾ ਵੱਡਾ ਮਿਊਜ਼ਿਕਲ ਉਪਰਾਲਾ “ਸੁਰਤਾਜ ਆਫ ਪੰਜਾਬ” ਹੁਣ ਇੱਕ ਯਾਦਗਾਰ ਸੰਗੀਤਕ ਸਫ਼ਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਾ ਹੈ। ਇਸ ਪੂਰੇ ਸੰਗੀਤਕ ਸਫ਼ਰ ਨੂੰ ਪਰਖਣ ਲਈ ਇੱਕ ਵਿਸ਼ੇਸ਼ ਜੱਜ ਪੈਨਲ ਤਿਆਰ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ, ਮਸ਼ਹੂਰ ਸੰਗੀਤਕਾਰ ਗੁਰਮੀਤ ਸਿੰਘ ਅਤੇ ਬਾਲੀਵੁੱਡ ਤੇ ਪਾਲੀਵੁੱਡ ਦੀ ਪ੍ਰਸਿੱਧ ਪਲੇਬੈਕ ਸਿੰਗਰ ਜੋਤਿਕਾ ਤਾਂਗੜੀ ਸ਼ਾਮਲ ਸਨ। ਪ੍ਰਤੀਯੋਗੀਆਂ ਦਾ ਉਤਸ਼ਾਹ ਵਧਾਉਣ ਲਈ ਸ਼ੋਅ ਦੇ ਵੱਖ-ਵੱਖ ਮੌਕਿਆਂ ‘ਤੇ ਨਾਮਵਰ ਸ਼ਖ਼ਸੀਅਤਾਂ ਹੰਸ ਰਾਜ ਹੰਸ, ਲੋਕ ਗਾਇਕਾ ਬੀਬੀ ਰਣਜੀਤ ਕੌਰ, ਜਸਬੀਰ ਜੱਸੀ, ਪੰਮੀ ਬਾਈ, ਲਹਿੰਬਰ ਹੁਸੈਨਪੁਰੀ, ਬੀਰ ਸਿੰਘ, ਸਪਨਾ ਚੌਧਰੀ, ਸਿਮਰਨ ਭਾਰਦਵਾਜ, ਅਖ਼ਤਰ ਬ੍ਰਦਰਜ਼, ਕੰਠ ਕਲੇਰ, ਫ਼ਿਰੋਜ਼ ਖਾਨ, ਆਤਿਸ਼, ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ, ਏਕਮ ਚਨੌਲੀ, ਅਮਰ ਸੇਹੰਬੀ, ਸਰਗੀ ਮਾਨ, ਦਵਿੰਦਰ ਖੰਨੇਵਾਲਾ, ਕਾਲਾ ਨਿਜ਼ਾਮਪੁਰੀ, ਸੁਖ ਖਰੌੜ ਅਤੇ ਹਰਵਿੰਦਰ ਹੈਰੀ ਸਮੇਤ ਕਈ ਪ੍ਰਸਿੱਧ ਹਸਤੀਆਂ ਨੇ ਆਪਣੀ ਹਾਜ਼ਰੀ ਨਾਲ ਇਸ ਮੰਚ ਦੀ ਸ਼ਾਨ ਵਿਚ ਹੋਰ ਵੀ ਵਾਧਾ ਕੀਤਾ। ਬੇਮਿਸਾਲ ਪੇਸ਼ਕਾਰੀਆਂ ਤੋਂ ਬਾਅਦ “ਸੁਰਤਾਜ ਆਫ ਪੰਜਾਬ” ਦਾ ਗ੍ਰੈਂਡ ਫਿਨਾਲੇ ਹੋਇਆ। ਸ਼ਾਨਦਾਰ ਮੁਕਾਬਲੇ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਧਰਮਕੋਟ ਸ਼ਹਿਰ ਦੇ ਸੂਮੀਤ ਨੇ “ਸੁਰਤਾਜ ਆਫ ਪੰਜਾਬ” ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਜਿਸ ਨੂੰ ਤਿੰਨ ਲੱਖ ਪੰਜਾਹ ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ । ਫਗਵਾੜਾ ਦੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ, ਅੰਮ੍ਰਿਤਸਰ ਦੇ ਨੰਦ ਦਿਲਦਾਰ ਅਤੇ ਸਨੀ ਬਲ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਦੋਵੇਂ ਜੇਤੂਆਂ ਨੂੰ 25- 25 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀਟੀਸੀ ਨੈਟਵਰਕ ਦੇ ਸੰਸਥਾਪਕ ਐਮ.ਡੀ. ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ “ਸੁਰਤਾਜ ਆਫ ਪੰਜਾਬ” ਵਰਗੇ ਉਪਰਾਲਿਆਂ ਦਾ ਮਕਸਦ ਪੰਜਾਬ ਦੇ ਹੁਨਰਮੰਦ ਕਲਾਕਾਰਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਦੇਣਾ ਹੈ। ਸਹਿ-ਸੰਸਥਾਪਕ ਅਤੇ ਸੀ.ਈ.ਓ. ਮੈਡਮ ਪੱਲਵੀ ਸ਼੍ਰੀਵਾਸਤਵਾ ਨੇ ਕਿਹਾ ਕਿ “ਸੁਰਤਾਜ ਆਫ ਪੰਜਾਬ” ਸਿਰਫ਼ ਇੱਕ ਰਿਆਲਿਟੀ ਸ਼ੋਅ ਨਹੀਂ, ਸਗੋਂ ਪੰਜਾਬ ਦੇ ਬੇਮਿਸਾਲ ਸੰਗੀਤਕ ਹੁਨਰ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ਤੱਕ ਪਹੁੰਚਾਉਣ ਵੱਲ ਇੱਕ ਅਹਿਮ ਕਦਮ ਹੈ।
ਪਿਛਲੀ ਖ਼ਬਰ ਕਾਮਧੇਨੂ ਨੈਕਸਟ ਦੀ ਜੈਪੁਰ ਖੇਤਰੀ ਕਾਨਫਰੰਸ ’ ਚ ਬਾਜ਼ਾਰ ਵਿਸਥਾਰ ਅਤੇ ਗੁਣਵੱਤਾ ’ ਤੇ ਜ਼ੋਰ ਅਗਲੀ ਖ਼ਬਰ ਯੂ.ਪੀ.ਆਈ. ਲੈਣ-ਦੇਣ ਦੌਰਾਨ ਹੁਣ ਪੂਰਾ ਮੋਬਾਈਲ ਨੰਬਰ ਨਹੀਂ ਦਿਸੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।