04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਮਧੇਨੂ ਨੈਕਸਟ ਦੀ ਜੈਪੁਰ ਖੇਤਰੀ ਕਾਨਫਰੰਸ ’ ਚ ਬਾਜ਼ਾਰ ਵਿਸਥਾਰ ਅਤੇ ਗੁਣਵੱਤਾ ’ ਤੇ ਜ਼ੋਰ

ਜੈਪੁਰ / ਮੰਡੀ ਗੋਬਿੰਦਗੜ੍ਹ , 3 ਅਗਸਤ (ਮੋਹਿਤ ਸਿੰਗਲਾ)- ਕਾਮਧੇਨੁ ਲਿਮਿਟਡ ਦੇ ਪ੍ਰਮੁੱਖ ਟੀਐਮਟੀ ਸਰੀਆ ਬ੍ਰਾਂਡ ਕਾਮਧੇਨੁ ਨੇਕਸਟ ਵੱਲੋਂ “ਹਮ ਆਪ ਕਾ ਕੱਲ ਬਣਾਤੇ ਹੈਂ” ਥੀਮ ਹੇਠ ਜੈਪੁਰ ਵਿਚ ਖੇਤਰੀ ਚੈਨਲ ਪਾਰਟਨਰ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਡੀਲਰਾਂ, ਵਿਤਰਕਾਂ ਅਤੇ ਚੈਨਲ ਭਾਈਵਾਲਾਂ ਨੇ ਭਾਗ ਲਿਆ।

ਅਜੀਤ ਡੈਸਕ 04-08-2026
ਜੈਪੁਰ / ਮੰਡੀ ਗੋਬਿੰਦਗੜ੍ਹ , 3 ਅਗਸਤ (ਮੋਹਿਤ ਸਿੰਗਲਾ)- ਕਾਮਧੇਨੁ ਲਿਮਿਟਡ ਦੇ ਪ੍ਰਮੁੱਖ ਟੀਐਮਟੀ ਸਰੀਆ ਬ੍ਰਾਂਡ ਕਾਮਧੇਨੁ ਨੇਕਸਟ ਵੱਲੋਂ “ਹਮ ਆਪ ਕਾ ਕੱਲ ਬਣਾਤੇ ਹੈਂ” ਥੀਮ ਹੇਠ ਜੈਪੁਰ ਵਿਚ ਖੇਤਰੀ ਚੈਨਲ ਪਾਰਟਨਰ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਡੀਲਰਾਂ, ਵਿਤਰਕਾਂ ਅਤੇ ਚੈਨਲ ਭਾਈਵਾਲਾਂ ਨੇ ਭਾਗ ਲਿਆ। ਇਸ ਦੌਰਾਨ ਕੰਪਨੀ ਦੀ ਭਵਿੱਖੀ ਕਾਰੋਬਾਰੀ ਰਣਨੀਤੀ, ਬਾਜ਼ਾਰ ਵਿਸਥਾਰ, ਉਤਪਾਦਾਂ ਦੀ ਗੁਣਵੱਤਾ ਅਤੇ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਕਾਮਧੇਨੁ ਲਿਮਿਟੇਡ ਦੇ ਨਿਰਦੇਸ਼ਕ ਸੁਨੀਲ ਕੁਮਾਰ ਅਗਰਵਾਲ ਨੇ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਸਤ ਹੋ ਰਹੇ ਇਸਪਾਤ ਬਾਜ਼ਾਰਾਂ ਵਿੱਚ ਅਹਿਮ ਸਥਾਨ ਰੱਖਦਾ ਹੈ ਅਤੇ ਬੁਨਿਆਦੀ ਢਾਂਚੇ, ਹਾਈਵੇ, ਰੇਲਵੇ, ਪੁਲਾਂ, ਰਿਹਾਇਸ਼ੀ ਅਤੇ ਉਦਯੋਗਿਕ ਨਿਰਮਾਣ ਵਿੱਚ ਹੋ ਰਹੇ ਵਾਧੇ ਕਾਰਨ ਉੱਚ ਗੁਣਵੱਤਾ ਵਾਲੇ ਟੀਐਮਟੀ ਸਰੀਏ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਉਤਪਾਦਨ ਸਮਰੱਥਾ, ਡਿਸਟ੍ਰੀਬਿਊਸ਼ਨ ਨੈੱਟਵਰਕ ਅਤੇ ਗਾਹਕ ਸੇਵਾਵਾਂ ਦਾ ਲਗਾਤਾਰ ਵਿਸਥਾਰ ਕਰ ਰਹੀ ਹੈ। ਸਮਾਗਮ ਵਿਚ ਕਾਮਧੇਨੁ ਲਿਮਿਟਡ ਦੀ ਸਰਿਤਾ ਅਗਰਵਾਲ, ਪੰਜਾਬ ਫ੍ਰੈਂਚਾਈਜ਼ੀ ਵਿਜੇ ਬਾਂਸਲ, ਰੇਖਾ ਬਾਂਸਲ, ਅਸ਼ਵਨੀ ਗਰਗ, ਸੀਨੀਅਰ ਜਨਰਲ ਮੈਨੇਜਰ ਵੀ. ਕੇ. ਗਹਿਲੋਤ, ਜਨਰਲ ਮੈਨੇਜਰ ਵਿਵੇਕ ਮਹੇਸ਼ਵਰੀ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਫ੍ਰੈਂਚਾਈਜ਼ੀ ਨਿਰਦੇਸ਼ਕ ਪ੍ਰਦੀਪ ਗਰਗ, ਪ੍ਰਮੁੱਖ ਵਿਤਰਕ ਸੁਬੋਧ ਸਿੰਗਲਾ, ਆਨੰਦ ਮਿੱਤਲ, ਕੰਪਨੀ ਦੇ ਅਧਿਕਾਰੀ ਬਿੰਦੂ ਰਾਵਤ, ਅਮਿਤ ਸੋਨੀ,ਅਮਿਤ ਭਨੋਟ, ਗਗਨਦੀਪ ਗੋਇਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਟਰਸਾਈਕਲ ਲੁੱਟ ਕੇ ਹੋਏ ਫ਼ਰਾਰ ਅਗਲੀ ਖ਼ਬਰ ‘ ਸੁਰਤਾਜ ਆਫ ਪੰਜਾਬ ’ ਨਾਲ ਜੀਟੀਸੀ ਪੰਜਾਬੀ ਨੇ ਰਚਿਆ ਸਫ਼ਲਤਾ ਦਾ ਨਵਾਂ ਇਤਿਹਾਸ ਪੰਜਾਬ ਨੂੰ ਮਿਲ ਗਿਆ ਆਪਣਾ ਸੁਰਤਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।