05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪ੍ਰਿੰਸੀ. ਹਰਮੇਸ਼ ਘੇੜਾ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ (ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ ) ਦੇ ਪੰਜਾਬ ਪ੍ਰਧਾਨ ਬਣੇ

ਜਲੰਧਰ, 4 ਸਤੰਬਰ (ਡਾ. ਜਤਿੰਦਰ ਸਾਬੀ)-ਸਿੱਖਿਆ ਵਿਭਾਗ ਵਿਚ ਮਾਣਮਤੀਆਂ ਸੇਵਾਵਾਂ ( ਖੇਡਾਂ ਤੇ ਸਿੱਖਿਆ ) ਨਿਭਾਉਣ ਵਾਲੇ ਅਤੇ ਵੱਖ ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੁਬਾਈ ਆਗੂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੂੰ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 05-09-2026
ਜਲੰਧਰ, 4 ਸਤੰਬਰ (ਡਾ. ਜਤਿੰਦਰ ਸਾਬੀ)-ਸਿੱਖਿਆ ਵਿਭਾਗ ਵਿਚ ਮਾਣਮਤੀਆਂ ਸੇਵਾਵਾਂ ( ਖੇਡਾਂ ਤੇ ਸਿੱਖਿਆ ) ਨਿਭਾਉਣ ਵਾਲੇ ਅਤੇ ਵੱਖ ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੁਬਾਈ ਆਗੂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੂੰ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਹਾਜੀ ਸ਼ੇਖ ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਉੱਪਰ ਲਗਾਤਾਰ ਸੰਘਰਸ਼ ਕਰਦੇ ਰਹੇ ਹਨ। ਅੱਜ ਉਨ੍ਹਾਂ ਨੇ ਆਪਣੀ ਨਵੀਂ ਨਿਯੁਕਤੀ ’ਤੇ ਰਾਸ਼ਟਰੀ ਪ੍ਰਧਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਰੋਵਾਲ ’ਚ ਹਿੰਦੂ ਮੰਦਰ ਢਾਹੁਣ ਦੇ ਭਾਰਤ ਦੇ ਦੋਸ਼ਾਂ ਨੂੰ ਪਾਕਿ ਨੇ ਨਕਾਰਿਆ ਅਗਲੀ ਖ਼ਬਰ ਪਾਕਿ ਦੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਮਾਮਲੇ ’ਚ ਤਿੰਨ ਹੋਰ ਕਾਬੂ, ਪਿਸਤੌਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।