22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮਲੋਟ ਨੇੜੇ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

ਮਲੋਟ (ਮੁਕਤਸਰ), 21 ਸਤੰਬਰ (ਪਾਟਿਲ) - ਮਲੋਟ ਨੇੜੇ ਢਾਣੀ ਕੁੰਦਨ ਸਿੰਘ ਰੋਡ ’ਤੇ ਸ਼ਾਮ ਸਮੇਂ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ, ਜੋ ਫੇਰੀ ਲਗਾ ਕੇ ਪਿੰਡਾਂ ਵਿਚ ਸਾਮਾਨ ਵੇਚਣ ਦਾ ਕੰਮ ਕਰਦੇ ਸਨ, ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ।

ਅਜੀਤ ਡੈਸਕ 22-09-2026
ਮਲੋਟ (ਮੁਕਤਸਰ), 21 ਸਤੰਬਰ (ਪਾਟਿਲ) - ਮਲੋਟ ਨੇੜੇ ਢਾਣੀ ਕੁੰਦਨ ਸਿੰਘ ਰੋਡ ’ਤੇ ਸ਼ਾਮ ਸਮੇਂ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ, ਜੋ ਫੇਰੀ ਲਗਾ ਕੇ ਪਿੰਡਾਂ ਵਿਚ ਸਾਮਾਨ ਵੇਚਣ ਦਾ ਕੰਮ ਕਰਦੇ ਸਨ, ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ। ਹਾਲਾਂਕਿ, ਹਾਦਸਾ ਕਿਸ ਵਾਹਨ ਨਾਲ ਵਾਪਰਿਆ, ਇਸ ਸੰਬੰਧੀ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਅਬੋਹਰ ਇਲਾਕੇ ਦੇ ਕਾਲਾ ਟਿੱਬਾ ਇਲਾਕੇ ਨਾਲ ਸਬੰਧਿਤ ਸਨ ਅਤੇ ਰੋਜ਼ੀ-ਰੋਟੀ ਲਈ ਪਿੰਡਾਂ ਵਿਚ ਫੇਰੀ ਦਾ ਕੰਮ ਕਰਦੇ ਸਨ। ਹਾਦਸੇ ਤੋਂ ਬਾਅਦ ਤਿੰਨਾਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਤੇਜਾ ਸਿੰਘ, ਪਵਨ ਅਤੇ ਵਕੀਲ ਵਜੋਂ ਹੋਈ ਹੈ।
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਪੁੱਤਰ ਨੇ ਹਾਈ ਕੋਰਟ ਤੋਂ ਮੰਗੀ ਸੀ.ਬੀ.ਆਈ. ਜਾਂਚ ਅਗਲੀ ਖ਼ਬਰ ਨਰਿੰਦਰਦੀਪ ਨੰਨੂ ਦੀ ਪੁਲਿਸ ਹਿਰਾਸਤ ’ਚ ਹੋਈ ਮੌਤ ਲਈ ਚਾਰ ਪੁਲਿਸ ਮੁਲਾਜ਼ਮ ਠਹਿਰਾਏ ਦੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।