13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਹਿੰਦਰਾ ਨੇ ਇੱਕ ਸਟੀਕ ‘ਜ਼ੀਰੋ-ਟਿਲ’ ਮਲਟੀ- ਕਰਾਪ ਸੀਡਿੰਗ ਮਸ਼ੀਨ-‘ਮੈਕਸਸੀਡਰ’ ਦਾ ਵਪਾਰਕ ਉਤਪਾਦਨ ਸ਼ੁਰੂ ਕੀਤਾ

ਚੰਡੀਗੜ੍ਹ, 12 ਅਕਤੂਬਰ (ਅ. ਬ.)

ਅਜੀਤ ਡੈਸਕ 13-10-2026
ਚੰਡੀਗੜ੍ਹ, 12 ਅਕਤੂਬਰ (ਅ.ਬ.)- ਮਹਿੰਦਰਾ ਐਂਡ ਮਹਿੰਦਰਾ, ਜੋ ਉਤਪਾਦਨ ਮਾਤਰਾ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਅਤੇ ਖੇਤੀਬਾੜੀ ਮਸ਼ੀਨਰੀ ਦੀ ਇੱਕ ਪ੍ਰਮੁੱਖ ਕੰਪਨੀ ਹੈ, ਨੇ ਅੱਜ ਨਵੀਂ ਮੈਕਸਸੀਡਰ ਮਸ਼ੀਨ ਦਾ ਵਪਾਰਕ ਉਤਪਾਦਨ ਅਤੇ ਸਪਲਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਇੱਕ ਬਹੁਤ ਹੀ ਆਧੁਨਿਕ, ਸਹੀ ਤਰੀਕੇ ਨਾਲ ਬੀਜ ਬੀਜਣ ਵਾਲੀ ‘ਜ਼ੀਰੋ-ਟਿੱਲ’ ਮਲਟੀ-ਕ੍ਰਾਪ ਸੀਡਿੰਗ ਮਸ਼ੀਨ ਹੈ। ਇਹ ਮਸ਼ੀਨ ਕੈਨੇਡਾ ਦੀ ‘ਕਲੀਨ ਸੀਡ ਟੈਕਨਾਲੋਜੀਜ਼’ ਤੋਂ ਲਾਇਸੈਂਸ ਲੈ ਕੇ ਬਣਾਈ ਜਾ ਰਹੀ ਹੈ। ‘ਮੈਕਸਸੀਡਰ’ ਇੱਕ ਇਨੋਵੇਟਿਵ ‘ਜ਼ੀਰੋ-ਟਿਲ’ (ਬਿਨਾਂ ਵਾਹੇ ਬਿਜਾਈ ਕਰਨ ਵਾਲੀ) ਮਲਟੀ-ਕ੍ਰੌਪ ਸੀਡਿੰਗ ਮਸ਼ੀਨ ਹੈ, ਜਿਸਨੂੰ ਝੋਨਾ, ਕਣਕ, ਸੋਇਆਬੀਨ, ਮੱਕੀ ਤੇ ਕਪਾਹ ਸਮੇਤ ਕਈ ਤਰ੍ਹਾਂ ਦੀਆਂ ਫਸਲਾਂ ਦੀ ਬਿਜਾਈ ਲਈ ਤਿਆਰ ਕੀਤਾ ਗਿਆ ਹੈ। ਇਸਦੀ ‘ਜ਼ੀਰੋ-ਟਿਲ’ ਤਕਨੀਕ ਰਾਹੀਂ, ਕਿਸਾਨ ਝੋਨੇ ਦੀ ਪਰਾਲੀ ਵਿਚ ਸਿੱਧੀ ਬਿਜਾਈ ਕਰ ਸਕਦੇ ਹਨ, ਜਿਸ ਨਾਲ ਪਰਾਲੀ ਨੂੰ ਸਾੜਨ ਦੀ ਲੋੜ ਖਤਮ ਹੋ ਜਾਂਦੀ ਹੈ। ਇਸਦੀ ਪੇਟੈਂਟ ਤਕਨੀਕ ਖਾਦ ਦੀ ਵਰਤੋਂ ਤੇ ਬੀਜਾਂ ਦੀ ਬਰਬਾਦੀ ਨੂੰ ਘਟਾਉਣ ਵਿਚ ਮਦਦ ਕਰਦੀ ਹੈ, ਜਿਸ ਨਾਲ ਖੇਤੀ ਵਿਚ ਲਾਗਤ ਦੀ ਕੁਸ਼ਲਤਾ ਤੇ ਮੁਨਾਫੇ ਵਿਚ ਵਾਧਾ ਹੁੰਦਾ ਹੈ, ਤੇ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਮੈਕਸਸੀਡਰ ਪਾਣੀ ਦੀ ਬਚਤ ਵਿਚ ਵੀ ਮਦਦ ਕਰਦੀ ਹੈ ਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿਚ ਯੋਗਦਾਨ ਪਾਉਂਦੀ ਹੈ।
ਪਿਛਲੀ ਖ਼ਬਰ ਮੁਅੱਤਲ ਡੀ.ਆਈ.ਜੀ. ਭੁੱਲਰ ਈ.ਡੀ. ਵਲੋਂ ਸੀ.ਬੀ.ਆਈ. ਅਦਾਲਤ ਵਿਖੇ ਪੇਸ਼ ਅਗਲੀ ਖ਼ਬਰ 47ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਵਿਚ 500 ਐਥਲੀਟ ਹੋਣਗੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।