13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਿੱਖਿਆ ਵਿਭਾਗ ਦੇ ਪਲੇਟਫ਼ਾਰਮ ’ਤੇ ਸਿਆਸੀ ਪ੍ਰਚਾਰ ਕਿਉਂ-ਢਿੱਲੋਂ

ਚੰਡੀਗੜ੍ਹ, 12 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰਤ ਵਟਸਐਪ ਚੈਨਲ ’ਤੇ ਸਿਆਸੀ ਪੋਸਟਰ ਪ੍ਰਸਾਰਿਤ ਹੋਣ ਦਾ ਮਾਮਲਾ ਚਰਚਾ ਵਿਚ ਆ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਤਰਾਜ਼ ਜਤਾਉਂਦਿਆਂ ਦੱਸਿਆ ਕਿ ਸਨਿਚਰਵਾਰ ਨੂੰ ਚੈਨਲ ’ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਸਬੰਧੀ ਪੋਸਟਰ ਸਾਂਝਾ ਕੀਤਾ ਗਿਆ, ਜਿਸ ਦੇ ਲਗਭਗ 4.

ਅਜੀਤ ਡੈਸਕ 13-10-2026
ਚੰਡੀਗੜ੍ਹ, 12 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰਤ ਵਟਸਐਪ ਚੈਨਲ ’ਤੇ ਸਿਆਸੀ ਪੋਸਟਰ ਪ੍ਰਸਾਰਿਤ ਹੋਣ ਦਾ ਮਾਮਲਾ ਚਰਚਾ ਵਿਚ ਆ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਤਰਾਜ਼ ਜਤਾਉਂਦਿਆਂ ਦੱਸਿਆ ਕਿ ਸਨਿਚਰਵਾਰ ਨੂੰ ਚੈਨਲ ’ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਸਬੰਧੀ ਪੋਸਟਰ ਸਾਂਝਾ ਕੀਤਾ ਗਿਆ, ਜਿਸ ਦੇ ਲਗਭਗ 4.48 ਲੱਖ ਫਾਲੋਅਰਜ਼ ਹਨ। ਉਨ੍ਹਾਂ ਸਵਾਲ ਕੀਤਾ ਕਿ ਚੋਣਾਂ ਤੇ ਮੁੱਖ ਚੋਣ ਕਮਿਸ਼ਨਰ ਨਾਲ ਸਬੰਧਿਤ ਮੰਗਾਂ ਦਾ ਸਿੱਖਿਆ ਵਿਭਾਗ ਨਾਲ ਕੀ ਲੈਣਾ-ਦੇਣਾ ਹੈ। ਢਿੱਲੋਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਸਪੱਸ਼ਟੀਕਰਨ, ਨਿਰਪੱਖ ਜਾਂਚ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਦੀ ਤੱਥ ਪੜਤਾਲ ਲਈ ਕਮੇਟੀ ਜਾਏਗੀ- ਚੰਦੂਮਾਜਰਾ ਅਗਲੀ ਖ਼ਬਰ ਅਸੀਂ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ ਤਾਂ ਜੋ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ-ਭਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।