1 ਨਵੰਬਰ ਨੂੰ ਦਿੱਲੀ ’ਚ ਰੈਲੀ ਕਰਨ ਤੋਂ ਗੁਰੇਜ਼ ਕਰੇ ਕਾਂਗਰਸ-ਐਡਵੋਕੇਟ ਧਾਮੀ
ਤਲਵੰਡੀ ਸਾਬੋ, 25 ਅਕਤੂਬਰ (ਰਣਜੀਤ ਸਿੰਘ ਰਾਜੂ)- ਕਾਂਗਰਸ ਪਾਰਟੀ ਵਲੋਂ 1 ਨਵੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇੱਕ ਸਿਆਸੀ ਰੈਲੀ ਕਰਨ ਦੀਆਂ ਸਾਹਮਣੇ ਆ ਰਹੀਆਂ ਖ਼ਬਰਾਂ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਦਿਨ ਰੈਲੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਐਡਵੋਕੇਟ ਧਾਮੀ ਨੇ ਪੱਤਰਕਾਰ ਵਾਰਤਾ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਜਿਵੇਂ ਕੋਈ ਵੀ ਸਿੱਖ ਜੂਨ 1984 ‘ਚ ਤਤਕਾਲੀ ਕਾਂਗਰਸ ਸਰਕਾਰ ਵਲੋਂ ਵਰਤਾਏ ਸਾਕਾ ਨੀਲਾ ਤਾਰਾ ਨੂੰ ਨਹੀ ਭੁੱਲ ਸਕਦਾ।
ਅਜੀਤ ਡੈਸਕ
26-10-2026